ਗਿੱਦੜਬਾਹਾ ਨੇੜੇ ਖੋਹੀ ਗਈ ਸੀ ਬਰੀਜ਼ਾ ਕਾਰ, ਪੁਲਿਸ ਨੇ ਕੀਤੀ ਬਰਾਮਦ

ਸ੍ਰੀ ਮੁਕਤਸਰ ਸਹਿਬ 26 ਮਾਰਚ (ਜਗਜੀਤ ਸਿੰਘ ਧਾਲੀਵਾਲ) ਮਾਨਯੋਗ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾ ਤਹਿਤ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾਂ ਅੰਦਰ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਐਸ.ਪੀ (ਐੱਚ) ਅਤੇ ਸ੍ਰੀ ਜਸਬੀਰ ਸਿੰਘ ਪੰਨੂ ਡੀ.ਐਸ.ਪੀ (ਗਿੱਦੜਬਾਹਾ) ਦੀ ਨਿਗਰਾਨੀ ਹੇਠ ਇਸਪੈਕਟਰ ਪਰਮਜੀਤ ਕੁਮਾਰ ਮੁੱਖ ਅਫਸਰ ਥਾਣਾ ਗਿੱਦੜਬਾਹਾ ਅਤੇ ਇਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ, ਐਸ.ਆਈ ਕੁਲਬੀਰ ਚੰਦ ਸੀ.ਆਈ.ਏ ਮਲੋਟ, ਸਪੈਸ਼ਲ ਸਟਾਫ ਗਿੱਦੜਬਾਹਾ ਤੇ ਪੁਲਿਸ ਪਾਰਟੀ ਵੱਲੋਂ ਗਿੱੜਦਬਾਹਾ ਤੋਂ ਬਰੀਜ਼ਾ ਗੱਡੀ ਖੋਹ ਕਰਨ ਵਾਲੇ ਦੋਸ਼ੀਆਂ ਨੂੰ ਟਰੇਸ ਕਰ ਇੱਕ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆਂ ਕਿ ਮਿਤੀ 23.03.2024 ਨੂੰ
ਗੁਰਪ੍ਰੀਤ ਸਿੰਘ ਪੁੱਤਰ ਟੇਕ ਸਿੰਘ ਵਾਸੀ ਬਹਾਦਰਗੜ੍ਹ ਜੰਡੀਆ ਜਿਲ੍ਹਾ ਬਠਿੰਡਾ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਹ ਆਪਣੀ ਬਰੀਜਾ ਕਾਰ ਮਾਡਲ 2017 ਰੰਗ ਚਿੱਟਾ ਨੰਬਰ PB- 03AS-7374 ਪਰ ਸਵਾਰ ਹੋ ਕੇ ਵਾਪਸ ਪਿੰਡ ਨੂੰ ਜਾ ਰਿਹਾ ਸੀ ਜਦ ਉਹ ਨੇੜੇ ਗੁਰੂ ਗੋਬਿੰਦ ਸਿੰਘ ਕਾਲਜ ਗਿੱਦੜਬਾਹਾ ਨਜਦੀਕ ਪੁੱਜਾ ਤਾਂ ਪਿਸ਼ਾਬ ਕਰਨ ਲਈ ਸੜਕ ਦੀ ਸਾਇਡ ਤੇ ਰੋਕ ਕੇ ਗੱਡੀ ਵਿੱਚੋਂ ਉਤਰ ਰਿਹਾ ਸੀ ਤਾਂ ਉਸ ਟਾਇਮ ਦੋ ਮੋਨੇ ਨੌਜਵਾਨ ਲੜਕਿਆ ਵੱਲੋਂ ਉਸ ਕੋਲ ਆ ਗਏ ਤੇ ਜਿਸ ਵਿਚੋਂ ਇੱਕ ਵਿਅਕਤੀ ਵੱਲੋਂ ਉਸ ਦੀ ਬਾਂਹ ਪਕੜ ਕੇ ਬਾਹਰ ਖਿੱਚ ਲਿਆ ਅਤੇ ਕੁੱਟਮਾਰ ਕਰਨ ਲੱਗ ਪਿਆ ਅਤੇ ਦੂਸਰਾ ਵਿਅਕਤੀ ਕਾਰ ਦੀ ਡਰਾਈਵਰ ਸੀਟ ਪਰ ਬੈਠ ਗਿਆ ਤੇ ਕਾਰ ਦੀ ਚਾਬੀ ਵਿੱਚ ਹੀ ਲੱਗੀ ਹੋਣ ਕਰਕੇ ਉਸਨੇ ਜਲਦੀ ਨਾਲ ਕਾਰ ਸਟਾਰਟ ਕਰ ਲਈ ਉੱਸ ਨੂੰ ਥੱਲੇ ਸੁੱਟ ਕੇ ਜਬਰਦਸਤੀ ਕਾਰ ਖੋਹ ਕੇ ਭਜਾ ਕੇ ਲੈ ਗਏ ਤੇ ਕਾਰ ਦੇ ਵਿੱਚ ਮੁੱਦਈ ਦਾ ਮੋਬਾਇਲ ਫੋਨ ਮਾਰਕਾ VIVO ਰੰਗ ਗ੍ਰੇ ਬਲੈਕ ਟੱਚ ਸਕਰੀਨ ਜਿਸ ਵਿੱਚ ਸਿਮ ਨੰਬਰ 98554-45063, 98140-00730 ਚੱਲਦੇ ਸਨ ਤੇ ਬਾਕੀ ਪਰਸ ਜਿਸ ਵਿੱਚ ਕਾਰ ਦੀ RC, ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੰਸ ਤੇ ਕ੍ਰੀਬ 600/-ਰੁਪੈ ਸਨ ਇਸ ਤੋ ਇਲਾਵਾ ਮੁੱਦਈ ਦੇ ਬੈਕਾਂ ਦੇ ਖਾਤਿਆ ਦੀਆ ਦੋ ਚੈਕ ਬੁੱਕਾਂ ਵੀ ਸਨ । ਜੋ ਕਾਰ ਦੇ ਵਿੱਚ ਹੀ ਚਲੀਆ ਗਈਆ ਹਨ। ਜਿਸ ਦੇ ਬਿਆਨਾ ਤੇ ਪੁਲਿਸ ਵੱਲੋਂ ਮੁੱਕਦਮਾ ਨੰ:27 ਮਿਤੀ 24.03.2024 ਅ/ਧ 379-ਬੀ,34 ਹਿੰ:ਦੰ: ਥਾਣਾ ਗਿੱਦੜਬਾਹਾ ਦਰਜ ਰਜਿਸ਼ਟਰ ਕਰ ਤਫਤੀਸ਼ ਸ਼ੁਰੂ ਕੀਤੀ ਗਈ। ਪੁਲਿਸ ਦੀਆ ਅਲੱਗ ਅਲੱਗ ਟੀਮਾ ਬਣਾ ਕੇ ਅਤੇ ਅਧੁਨਿਕ ਢੰਗ ਤਰੀਕਿਆ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ।
ਦੌਰਾਨੇ ਤਫਤੀਸ਼ ਮੁਕੱਦਮਾ ਉਕਤ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਮੋਹਨ ਲਾਲ ਵਾਸੀ ਸਮਾਘ ਹਾਲ ਸਿੱਖ ਮਹੱਲਾ ਵਾਰਡ ਨੰਬਰ 7 ਗਿੱਦੜਬਾਹਾ ਨੇ ਆਪਣੇ ਦੋਸਤ ਨਾਲ ਮਿਲ ਕੇ ਬਰੀਜਾ ਖੋਹ ਕੀਤੀ ਹੈ। ਜਿਸ ਤੇ ਸੰਜੇ ਕੁਮਾਰ ਉੱਕਤ ਅਤੇ ਸੰਜੇ ਕੁਮਾਰ ਦੀ ਮਾਤਾ ਰਾਜ ਰਾਣੀ ਪਤਨੀ ਮੋਹਨ ਲਾਲਾ ਵਾਸੀ ਸਾਮਘ ਹਾਲ ਸਿੱਖ ਮਹੱਲਾ ਵਾਰਡ ਨੰਬਰ 7 ਗਿੱਦੜਬਾਹਾ ਨੂੰ ਮੁਕੱਦਮਾ ੳਕਤ ਵਿੱਚ ਨਾਮਜਦ ਕਰਕੇ ਅਧੀਨ ਧਾਰਾ 120 ਬੀ ਹਿੰ:ਦੰ ਦਾ ਵਾਧਾ ਜੁਰਮ ਕੀਤਾ ਗਿਆ। ਜਿਸ ਪੁਲਿਸ ਵੱਲੋਂ ਸੰਜੇ ਕੁਮਾਰ ਉੱਕਤ ਦੀ ਮਾਤਾ ਰਾਜ ਰਾਣੀ ਨੂੰ ਮੁਕੱਦਮਾ ਉੱਕਤ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਤੇ ਮੁਢੱਲੀ ਪੁੱਛ ਗਿੱਛ ਤੇ ਰਾਜ ਰਾਣੀ ਪਤਨੀ ਮੋਹਨ ਲਾਲ ਨੇ ਦੱਸਿਆ ਕਿ ਖੋਹ ਕੀਤੀ ਬਰੀਜ਼ਾ ਕਾਰ ਪਿੰਡ ਲੁੰਡੇ ਵਾਲਾ ਵਿਖੇ ਆਪਣੀ ਲੜਕੀ ਘਰੇ ਖੜੀ ਕੀਤੀ ਹੈ ਜਿਸ ਤੇ ਪੁਲਿਸ ਵੱਲੋਂ ਖੋਹੀ ਹੋਈ ਗੱਡੀ ਨੂੰ ਬ੍ਰਾਮਦ ਕਰਵਾਇਆ ਗਿਆ। ਜਿਸ ਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸਭੰਵਨਾ ਹੈ।

CATEGORIES
Share This

COMMENTS

Wordpress (0)
Disqus (0 )
Translate