31 ਮਾਰਚ ਤੋਂ ਪਹਿਲਾਂ ਕਰ ਲਓ ਇਹ ਕੰਮ, 1ਅਪ੍ਰੈਲ ਤੋਂ ਹੋਣਗੇ ਬਦਲਾਅ

ਇਕ ਅਪ੍ਰੈਲ ਤੋਂ ਦੇਸ਼ ਭਰ ਵਿੱਚ ਵੱਡੇ ਬਦਲਾਅ ਹੋਣ ਜਾ ਰਹੇ ਹਨ। ਤੁਸੀਂ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਆਪਣੇ ਇਹ ਕੰਮ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਬਾਅਦ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਨਵੇਂ ਹੋ ਰਹੇ ਬਦਲਾਅ ਤਹਿਤ ਨੈਸ਼ਨਲ ਪੈਨਸ਼ਨ ਸਿਸਟਮ ਵਿੱਚ ਲੋਗਇਨ ਕਰਨ ਤੋਂ ਲੈ ਕੇ ਐਸਬੀਆਈ ਕ੍ਰੈਡਿਟ ਕਾਰਡ ਨਿਯਮਾਂ ਸਮੇਤ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ। ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਬਹੁਤ ਜਰੂਰੀ ਹੈ ਜਿਸ ਦੀ ਸਮਾਂ ਸੀਮਾ ਵਾਰ-ਵਾਰ ਵਧਾਈ ਗਈ ਹੈ ਪਰ ਹਲੇ ਵੀ ਬੜੇ ਲੋਕਾਂ ਨੇ ਪੈਣ ਕਾਰਡ ਨਾਲ ਆਧਾਰ ਕਾਰਡ ਲਿੰਕ ਨਹੀਂ ਕੀਤਾ ਹੁਣ ਇਸ ਦੀ ਆਖਰੀ ਮਿਤੀ 31 ਮਾਰਚ 2024 ਹੈ। ਜੇਕਰ 31 ਮਾਰਚ ਤੱਕ ਜਿਨਾਂ ਦਾ ਆਧਾਰ ਕਾਰਡ ਨਾਲ ਪੈਨ ਕਾਰਡ ਲਿੰਕ ਨਹੀਂ ਹੋਇਆ ਉਹ ਹੁਣ ਨਹੀਂ ਕਰਦੇ ਤਾਂ ਉਹਨਾਂ ਦਾ ਪੈਨ ਨੰਬਰ ਰੱਦ ਕਰ ਦਿੱਤਾ ਜਾਵੇਗਾ। ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਪੈਨ ਐਕਟੀਵੇਟ ਕਰਨ ਲਈ ਲੇਟ ਜੁਰਮਾਨਾ ਵੀ ਹੋ ਸਕਦਾ ਹੈ। ਇਕ ਅਪ੍ਰੈਲ ਤੋਂ ਫਾਸਟੈਗ ਨਾਲ ਜੁੜਿਆ ਬਦਲਾਅ ਵੀ ਹੋਣ ਜਾ ਰਿਹਾ। ਜੇਕਰ ਤੁਸੀਂ ਬੈਂਕ ਤੋਂ ਆਪਣੀ ਕਾਰ ਦੇ ਫਾਸਟੈਗ ਦਾ ਕੇਵਾਈਸੀ ਅਪਡੇਟ ਨਹੀਂ ਕੀਤਾ ਤਾਂ ਤੁਹਾਨੂੰ ਇਕ ਅਪ੍ਰੈਲ ਤੋਂ ਮੁਸ਼ਕਿਲਾਂ ਆ ਸਕਦੀਆਂ ਹਨ। ਇਸ ਲਈ 31 ਮਾਰਚ ਤੋਂ ਪਹਿਲਾਂ ਆਪਣੇ ਫਾਸਟੈਗ ਨੂੰ kyc ਜਰੂਰ ਕਰ ਲਓ ਨਹੀਂ ਤਾਂ 31 ਮਾਰਚ ਤੋਂ ਬਾਅਦ ਤੁਹਾਡਾ ਫਾਸਟੈਗ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਨਵੇਂ ਵਿੱਤੀ ਸਾਲ ਦੇ ਵਿੱਚ ਈਪੀਐਫਓ ਚ ਵੀ ਬਦਲਾ ਹੋਣ ਜਾ ਰਿਹਾ ਹੈ। ਕਰਮਚਾਰੀਆਂ ਲਈ ਇਹ ਬਦਲਾਅ ਲਾਗੂ ਹੋਵੇਗਾ। ਨੌਕਰੀ ਬਦਲਣ ਤੇ ਵੀ ਤੁਹਾਨੂੰ ਪੀਐਫ ਦੀ ਰਕਮ ਦੇ ਟਰਾਂਸਫਰ ਲਈ ਬੇਨਤੀ ਕਰਨ ਦੀ ਲੋੜ ਨਹੀਂ ਪਵੇਗੀ। ਕਿਉਂਕਿ ਤੁਹਾਡਾ ਪੀਐਫ ਆਟੋ ਮੋਡ ਵਿੱਚ ਟ੍ਰਾਂਸਫਰ ਹੋ ਜਾਵੇਗਾ ਬੇਸ਼ਕ ਤੁਸੀਂ ਨੌਕਰੀ ਵੀ ਬਦਲ ਲਈ ਹੋਵੇ। ਇਸ ਤੋਂ ਇਲਾਵਾ ਇਕ ਅਪ੍ਰੈਲ 2024 ਤੋਂ ਨਵੀਂ ਟੈਕਸ ਪ੍ਰਣਾਲੀ ਡਿਫਾਲਟ ਟੈਕਸ ਪ੍ਰਣਾਲੀ ਹੋ ਜਾਵੇਗੀ। ਇੱਕ ਅਪ੍ਰੈਲ 2013 ਨੂੰ ਇਨਕਮ ਟੈਕਸ ਨਿਯਮਾਂ ਚ ਕੀਤੇ ਗਏ ਬਦਲਾਅ ਹੋਣ ਲਾਗੂ ਹੋਣਗੇ।

CATEGORIES
Share This

COMMENTS

Wordpress (0)
Disqus (0 )
Translate