ਫਾਜਿਲਕਾ ਨੇੜੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਹੋਈ ਮੌਤ
ਬੀਤੀ ਦੇਰ ਸ਼ਾਮ ਫਿਰੋਜਪੁਰ-ਫਾਜਿਲਕਾ ਰੋਡ ਤੇ ਇੱਕ ਵੈਗਨਰ ਕਾਰ ਦੀ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕਾਰ ਦੇ ਵਿੱਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਦੋ ਦੀ ਮੌਤ ਹੋ ਗਈ। ਇੱਥੇ ਇਹ ਵੀ ਦੱਸ ਦਈਏ ਕਿ ਇਹ ਐਕਸੀਡੈਂਟ ਬਿਲਕੁਲ ਉਸੇ ਜਗ੍ਹਾ ਤੇ ਹੋਇਆ ਹੈ ਜਿੱਥੇ ਕੱਲ ਸਵੇਰੇ ਇੱਕ ਟਰਾਲਾ ਦਾ ਐਕਸੀਡੈਂਟ ਹੋਇਆ ਸੀ। ਜਿਸ ਵਿੱਚ ਟਰਾਲਾ ਚਾਲਕ ਦੀ ਮੌਤ ਹੋ ਗਈ ਸੀ। ਬਿਲਕੁਲ ਉਸ ਦੇ ਸਾਹਮਣੇ ਕਾਰ ਅਤੇ ਟਰੱਕ ਦੀ ਟੱਕਰ ਹੋਈ ਹੈ।ਜਿਸ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਿਨਾਂ ਵਿੱਚ ਇੱਕ ਜਸਕਰਨ ਕੰਬੋਜ ਪਿੰਡ ਜੰਡਵਾਲਾ ਭੀਮੇ ਸ਼ਾਹ ਅਤੇ ਗੁਰਪ੍ਰੀਤ ਕੰਬੋਜ ਪਿੰਡ ਝੋਟਿਆਂਵਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਹਨਾਂ ਦਾ ਤੀਸਰਾ ਵਿਅਕਤੀ ਜੋ ਜਖਮੀ ਹੈ ਉਸ ਨੂੰ ਸਿਵਿਲ ਹਸਪਤਾਲ ਫਾਜਿਲਕਾ ਲਿਆਂਦਾ ਗਿਆ ਅਤੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਹੈ। ਇਹ ਵੀ ਦੱਸ ਦਈਏ ਕਿ ਗੁਰਪ੍ਰੀਤ ਕੰਬੋਜ ਦੇ ਮਾਤਾ,ਦਾਦੀ ਅਤੇ ਪਿਤਾ ਬਿਮਾਰ ਹਨ ਅਤੇ ਉਹ ਮਿਹਨਤ ਮਜਦੂਰੀ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਉਸ ਦੀ ਮੌਤ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਇਲਾਕੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਣ ਤੇ ਸੋਗ ਦੀ ਲਹਿਰ ਹੈ।



