ਅਰਵਿੰਦ ਕੇਜਰੀਵਾਲ ਨੇ ਜੇਲ ਤੋਂ ਭੇਜਿਆ ਸੰਦੇਸ਼,ਪੜੋ ਕੀ ਕਿਹਾ

ਨਵੀਂ ਦਿੱਲੀ 23 ਮਾਰਚ।
ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੀਤੇ ਕੱਲ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਅੱਜ ਉਹਨਾਂ ਨੇ ਦੇਸ਼ ਵਾਸੀਆਂ ਦੇ ਨਾਂ ਸੰਦੇਸ਼ ਭੇਜਿਆ ਜਿਸ ਨੂੰ ਉਹਨਾਂ ਦੀ ਧਰਮਪਤਨੀ ਸੁਨੀਤਾ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੜ੍ਹ ਕੇ ਸੁਣਾਇਆ। ਭੇਜੇ ਸੰਦੇਸ਼ ਵਿੱਚ “ਕੇਜਰੀਵਾਲ ਨੇ ਕਿਹਾ ਕਿ ਮੈਂ ਭਾਗਾਂ ਵਾਲਾ ਹਾਂ ਜੋ ਮਹਾਨ ਦੇਸ਼ ਭਾਰਤ ਵਿੱਚ ਪੈਦਾ ਹੋਇਆ ਤੇ ਮੈਨੂੰ ਦੇਸ਼ ਦੇ ਲੋਕਾਂ ਵੱਲੋਂ ਭਰਵਾਂ ਪਿਆਰ ਮਿਲਿਆ ਹੈ। ਉਹਨਾਂ ਕਿਹਾ ਕਿ ਮੈਂ ਬੇਸ਼ੱਕ ਅੰਦਰ ਰਹਾਂ ਜਾਂ ਬਾਹਰ ਮੇਰਾ ਸਰੀਰ ਦਾ ਇੱਕ ਇੱਕ ਕਤਰਾ ਦੇਸ਼ ਨੂੰ ਸਮਰਪਿਤ ਹੈ। ਸਾਨੂੰ ਸਾਰਿਆਂ ਨੂੰ ਮੁੜ ਤੋਂ ਦੇਸ਼ ਨੂੰ ਮਹਾਨ ਬਣਾਉਣ ਲਈ ਕੰਮ ਕਰਨਾ ਪਵੇਗਾ। ਕੇਜਰੀਵਾਲ ਨੇ ਕਿਹਾ ਕਿ ਇਹ ਗਿਰਫਤਾਰੀ ਮੈਨੂੰ ਅਚੰਭਾ ਨਹੀਂ ਲੱਗੀ ਕਿਉਂਕਿ ਹੁਣ ਤੱਕ ਬਹੁਤ ਸੰਘਰਸ਼ ਕੀਤਾ ਹੈ। ਉਹਨਾ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੁੱਤ ਤੇ ਭਰਾ ਲਈ ਅਰਦਾਸ ਕਰਨ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਇਸ ਸਾਰੇ ਵਰਤਾਰੇ ਲਈ ਤੁਸੀਂ ਭਾਜਪਾ ਦੇ ਵਰਕਰਾਂ ਜਾਂ ਆਗੂਆਂ ਨਾਲ ਨਫਰਤ ਨਹੀਂ ਕਰਨੀ। ਆਪਾਂ ਮਹਾਨ ਦੇਸ਼ ਦੀ ਤਰੱਕੀ ਤੇ ਸਮਾਜ ਸੇਵਾ ਦੇ ਕੰਮਾਂ ਨੂੰ ਰੁਕਣ ਨਹੀਂ ਦੇਣਾ”।
ਉਧਰ ਸੁਨੀਤਾ ਕੇਜਰੀਵਾਲ ਵੱਲੋਂ ਪ੍ਰੈੱਸ ਕਾਨਫਰੰਸ ਕੀਤੇ ਜਾਣ ਨੂੰ ਲੈ ਕੇ ਇਹ ਕਿਆਸ ਲਾਏ ਜਾ ਰਹੇ ਹਨ ਕਿ ਉਹਨਾਂ ਵੱਲੋਂ ਮੋਰਚਾ ਸੰਭਾਲ ਲਿਆ ਗਿਆ ਹੈ।

CATEGORIES
Share This

COMMENTS

Wordpress (0)
Disqus (0 )
Translate