ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਜਿਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ-ਐਡਵੋਕੇਟ ਗੁਰਭੇਜ ਸਿੰਘ ਮਲੋਟ
ਭਾਜਪਾ ਨੇ ਦੇਸ਼ ਦੇ ਹਾਲਾਤ ਐਮਰਜੈਂਸੀ ਵਰਗੇ ਬਣਾਏ
ਨਵੀਂ ਦਿੱਲੀ। ਭਾਜਪਾ ਵੱਲੋਂ ਆਪਣੇ ਮਨਸੂਬਿਆਂ ਦੀ ਪੂਰਤੀ ਲਈ ਵਿਰੋਧੀ ਧਿਰ ਦੇ ਆਗੂਆਂ ਨੂੰ ਦਬਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ। ਇਸੇ ਤਹਿਤ ਦੇਸ਼ ਦੀ ਸਿਆਸਤ ਨੂੰ ਲੋਕ ਪੱਖੀ ਬਣਾਉਣ ਤੇ ਨਵੀਂ ਦਿਸ਼ਾ ਦੇਣ ਵਾਲੇ ਇਮਾਨਦਾਰ ਆਗੂ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ। ਪਰ ਕੇਜਰੀਵਾਲ ਵਿਅਕਤੀ ਹੀ ਨਹੀਂ ਸਗੋਂ ਇੱਕ ਸੋਚ ਹੈ ਜਿਸ ਨੂੰ ਨਾ ਗ੍ਰਫਤਾਰ ਕੀਤਾ ਜਾ ਸਕਦਾ ਹੈ ਤੇ ਨਾ ਦਬਾਇਆ ਜਾ ਸਕਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਸੀਨੀਅਰ ਆਗੂ ਐਡਵੋਕੇਟ ਗੁਰਭੇਜ ਸਿੰਘ ਮਲੋਟ ਨੇ ਦਿੱਲੀ ਵਿੱਚ ਸ੍ਰੀ ਕੇਜਰੀਵਾਲ ਨੂੰ ਮਿਲਣ ਉਪਰੰਤ ਕੀਤਾ। ਉਹਨਾਂ ਕਿਹਾ ਕਿ ਭਾਜਪਾ ਈਡੀ ਵਰਗੀਆਂ ਏਜਂਸੀਆਂ ਦੀ ਦੁਰਵਰਤੋਂ ਕਰਕੇ ਗੈਰ ਭਾਜਪਾ ਆਗੂਆਂ ਨੂੰ ਡਰਾਉਣ ਤੇ ਦਬਾਉਣ ਤੇ ਲੱਗੀ ਹੋਈ ਹੈ। ਪਰ ਦੇਸ਼ ਦੇ ਲੋਕ ਸਮਝ ਚੁੱਕੇ ਹਨ ਹਨ ਕਿ ਕਿਹੜਾ ਲੀਡਰ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕਦਾ ਹੈ। ਦਸ ਸਾਲਾਂ ਵਿੱਚ ਕਰੋੜਾਂ ਕੇਜਰੀਵਾਲ ਪੈਦਾ ਹੋ ਚੁੱਕੇ ਹਨ। ਭਾਜਪਾ ਦੇਸ਼ ਨੂੰ ਤੋੜਨ ਦੀ ਸਾਜਿਸ਼ ਕਰ ਰਹੀ ਹੈ ਇਸੇ ਤਹਿਤ ਉਹ ਸੂਬਿਆਂ ਦੀਆਂ ਸਰਕਾਰਾਂ ਨੂੰ ਤੋੜਦੀ ਹੈ। ਦੇਸ਼ ਦੇ ਹਾਲਾਤ ਐਮਰਜੰਸੀ ਵਰਗੇ ਬਣਾ ਦਿੱਤੇ ਗਏ ਹਨ। ਇੰਨਾਂ ਨੂੰ ਡਰ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਤੋਂ ਲੱਗਦਾ ਹੈ। ਕਿਉਂਕਿ ਆਮ ਆਦਮੀ ਪਾਰਟੀ ਦੇਸ਼ ਭਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਨ ਜਿਸ ਵਿੱਚ ਅਸੀਂ ਸਾਰੇ ਡੱਟ ਕੇ ਉਹਨਾਂ ਦੇ ਨਾਲ ਖੜੇ ਹੋਏ ਹਾਂ।



