ਮੰਤਰੀ ਬਣਾਉਣਾ ਵੀ ਨਹੀਂ ਆਇਆ ਰਾਸ, ਰੂਬੀ ਕੁਨਰ ਨੇ ਹਰਾਇਆ ਟੀਟੀ

ਜੈਪੁਰ 8 ਜਨਵਰੀ। ਬੇਸ਼ੱਕ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਜਿੱਤ ਦਰਜ ਕਰਕੇ ਸਰਕਾਰ ਬਣਾ ਲਈ ਪਰ ਵਿਧਾਨ ਸਭਾ ਹਲਕਾ ਸ਼੍ਰੀ ਕਰਨਪੁਰ ਤੋਂ ਆਪਣੇ ਉਮੀਦਵਾਰ ਨੂੰ ਭਾਜਪਾ ਜਤਾ ਨਾ ਸਕੀ। ਕਰਨਪੁਰ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਦੀ ਚੋਣਾਂ ਦੌਰਾਨ ਮੌਤ ਹੋ ਗਈ ਸੀ। ਉਸ ਤੋਂ ਬਾਅਦ ਭਾਜਪਾ ਦੀ ਸੂਬੇ ਵਿੱਚ ਸਰਕਾਰ ਬਣ ਗਈ। ਬਾਅਦ ਵਿੱਚ ਹੋਈਆਂ ਚੋਣਾਂ ਦੇ ਅੱਜ ਆਏ ਨਤੀਜਿਆਂ ਤਹਿਤ ਕਾਂਗਰਸ ਪਾਰਟੀ ਦੇ ਰੂਬੀ ਕੁਨਰ 12570 ਵੋਟਾਂ ਨਾਲ ਜਿੱਤ ਗਏ ਤੇ ਉਹਨਾਂ ਨੇ ਭਾਜਪਾ ਦੇ ਰਾਜ ਮੰਤਰੀ ਬਣੇ ਸੁਰਿੰਦਰ ਪਾਲ ਟੀਟੀ ਨੂੰ ਹਰਾਇਆ। ਜਿੱਤਣ ਤੋਂ ਪਹਿਲਾਂ ਸੁਰਿੰਦਰ ਪਾਲ ਟੀਟੀ ਨੂੰ ਮੰਤਰੀ ਬਣਾਉਣਾ ਵੀ ਭਾਜਪਾ ਨੂੰ ਰਾਸ ਨਹੀਂ ਆਇਆ ਤੇ ਭਾਜਪਾ ਦੇ ਹੱਥੋਂ ਕਰਨਪੁਰ ਵਿਧਾਨ ਸਭਾ ਹਲਕੇ ਦੀ ਸੀਟ ਚਲੀ ਗਈ। ਕਰਨਪੁਰ ਤੋਂ ਭਾਜਪਾ ਦੀ ਹਾਰ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਲੋਕਾਂ ਵਿੱਚ ਜਿਸ ਦਿਨ ਸੁਰਿੰਦਰ ਪਾਲ ਟੀਟੀ ਨੂੰ ਮੰਤਰੀ ਬਣਾਇਆ ਗਿਆ ਸੀ ਉਸ ਦਿਨ ਤੋਂ ਹੀ ਇਹ ਗੱਲ ਚੱਲ ਪਈ ਸੀ ਕਿ ਟੀਟੀ ਦਾ ਜਿੱਤਣਾ ਔਖਾ ਹੈ।

CATEGORIES
Share This

COMMENTS

Wordpress (0)
Disqus (0 )
Translate