ਪੰਜਾਬੀ ਦਿੱਲੀ ਹਵਾਈ ਅੱਡੇ ਤੇ ਜਾਣ ਲਈ 1 ਦਿਨ ਵਿੱਚ ਖਰਚਦੇ ਹਨ ਸਾਢੇ ਚਾਰ ਕਰੋੜ

ਹਰ ਰੋਜ਼ 24 ਘੰਟਿਆਂ ਚ ਜਾਂਦੀਆਂ ਨੇ 6000 ਟੈਕਸੀਆਂ

ਚੰਡੀਗੜ੍ਹ 4 ਅਗਸਤ। ਜਿੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਉਥੇ ਪੰਜਾਬੀ ਦਿੱਲੀ ਹਵਾਈ ਅੱਡੇ ਤੇ ਆਉਣ ਜਾਣ ਉੱਪਰ ਕਰੀਬ ਸਾਢੇ ਚਾਰ ਕਰੋੜ ਰੁਪਏ ਇਕ ਦਿਨ ਦਾ ਖਰਚ ਕਰਦੇ ਹਨ ਤੇ ਇਹ ਖਰਚਾ ਸਿਰਫ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਜਾਣ ਦਾ ਹੈ। ਜਾਣਕਾਰੀ ਅਨੁਸਾਰ ਪੰਜਾਬ ਤੋਂ ਹਰ ਰੋਜ਼ 24 ਘੰਟਿਆਂ ਵਿੱਚ 6000 ਦੇ ਲਗਭਗ ਟੈਕਸੀਆਂ ਦਿੱਲੀ ਹਵਾਈ ਅੱਡੇ ਤੇ ਜਾਂਦੀਆਂ ਹਨ ਜਿਹੜੀਆਂ ਸਵਾਰੀਆਂ ਲਿਜਾਣ ਤੇ ਲਿਆਉਣ ਦਾ ਕੰਮ ਕਰਦੀਆਂ ਨੇ।
ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹਰ ਇੱਕ ਗੱਡੀ ਨੂੰ ਟੋਲ ਟੈਕਸ ਹਜਾਰ ਰੁਪਏ ਵੱਖਰੇ ਤੌਰ ਤੇ ਦੇਣੇ ਪੈਂਦੇ ਹਨ। ਇਸ ਤੋਂ ਇਲਾਵਾ ਹਵਾਈ ਅੱਡੇ ਦੀ ਪਾਰਕਿੰਗ ਵਿੱਚ ਇੱਕ ਘੰਟਾ ਗੱਡੀ ਖੜੀ ਕਰਨ ਦਾ 1 ਰੁਪਏ ਤੇ 20 ਫੀਸਦੀ ਜੀਐਸਟੀ ਦੇਣਾ ਪੈਂਦਾ ਹੈ। ਤੇ ਜੇਕਰ ਪਰਚੀ ਗਵਾਚ ਜਾਵੇ ਤਾਂ 1200 ਲੱਗਦਾ ਹੈ। ਇਸ ਤੋਂ ਇਲਾਵਾ ਹਵਾਈ ਅੱਡੇ ਦੇ ਨੇੜੇ ਤੇੜੇ ਖਾਣ ਪੀਣ ਦੀਆਂ ਦੁਕਾਨਾਂ ਤੋਂ 1520 ਰੁਪਏ ਵਾਲਾ ਸੈਂਡ ਵਿੱਚ 50 ਰੁਪਏ ਦਾ ਮਿਲਦਾ ਹੈ। ਜੇਕਰ ਕੁੱਲ ਖਰਚੇ ਦੀ ਗੱਲ ਕਰੀਏ ਤਾਂ ਜਿੰਨਾ ਖਰਚਾ ਪੰਜਾਬੀ ਦਿੱਲੀ ਹਵਾਈ ਅੱਡੇ ਦੇ ਆਉਣ ਜਾਣ ਉੱਪਰ ਸਾਲ ਵਿੱਚ ਖਰਚ ਕਰਦੇ ਹਨ ਤਾਂ ਉਨੇ ਪੈਸਿਆਂ ਨਾਲ ਪੰਜਾਬ ਵਿੱਚ ਦਿੱਲੀ ਨਾਲੋਂ ਵੀ ਵੱਡਾ ਹਵਾਈ ਅੱਡਾ ਬਣ ਸਕਦਾ ਹੈ। ਇਹ ਜਾਣਕਾਰੀ ਸੋਚਣ ਤੇ ਸਿਰਫ ਸਮਝਣ ਲਈ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ।

CATEGORIES
TAGS
Share This

COMMENTS

Wordpress (0)
Disqus (0 )
Translate