ਸ਼ੀਤਲ ਮੁੰਜਾਲ ਤੇ ਰਣਧੀਰ ਗਾਭਾ ਆਪ ਟਰੇਡ ਵਿੰਗ ਦੀ ਵਿਧਾਨ ਸਭਾ ਕਮੇਟੀ ਮੈਂਬਰ ਬਣੇ

ਆਮ ਆਦਮੀ ਪਾਰਟੀ ਵੱਲੋਂ ਸੰਗਠਨ ਦੇ ਕੀਤੇ ਗਏ ਵਿਸਥਾਰ ਤਹਿਤ ਅਬੋਹਰ ਵਿਧਾਨ ਸਭਾ ਹਲਕੇ ਤੋਂ ਸ਼ੀਤਲ ਮੰਜਾਲ ਤੇ ਰਣਧੀਰ ਗਾਬਾ ਨੂੰ ਟਰੇਡ ਵਿੰਗ ਦਾ ਕਮੇਟੀ ਮੈਂਬਰ ਬਣਾਇਆ ਗਿਆ। ਸ਼ੀਤਲ ਮੁੰਜਾਲ ਤੇ ਰਣਧੀਰ ਗਾਭਾ ਨੂੰ ਵਿਧਾਨ ਸਭਾ ਹਲਕਾ ਅਬੋਹਰ ਦੇ ਕਮੇਟੀ ਮੈਂਬਰ ਬਣਾਏ ਜਾਣ ਤੇ ਉਹਨਾਂ ਦੇ ਸ਼ੁਭ ਚਿੰਤਕਾਂ ਨੇ ਦੋਨਾਂ ਨੂੰ ਵਧਾਈ ਦਿੱਤੀ। ਸ਼ੀਤਲ ਮੁੰਜਾਲ ਤੇ ਰਣਧੀਰ ਗਾਬਾ ਨੇ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਦੱਸਣ ਯੋਗ ਹੈ ਕਿ ਸ਼ੀਤਲ ਮੁੰਜਾਲ ਅਰੋੜਵਾਨ ਸਭਾ ਦੇ ਜੁਆਇੰਟ ਸੈਕਟਰੀ ਅਤੇ ਅਬੋਹਰ ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਵੀ ਸੇਵਾਵਾਂ ਦੇ ਰਹੇ ਹਨ।

CATEGORIES
Share This

COMMENTS

Wordpress (0)
Disqus (0 )
Translate