40 ਹਜਾਰ ਦੇ ਰਿਸ਼ਵਤ ਮਾਮਲੇ ਚ ਪਟਵਾਰੀ ਮੁਅੱਤਲ

ਬਠਿੰਡਾ ਜ਼ਿਲੇ ਦੇ ਤਲਵੰਡੀ ਸਾਬੋ ਵਿੱਚ ਲੱਗੇ ਇੱਕ ਪਟਵਾਰੀ ਵੱਲੋਂ ਫਰਦ ਬਦਰ ਬਣਾਉਣ ਬਦਲੇ 40 ਹਜਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਜਿਲਾ ਪ੍ਰਸ਼ਾਸਨ ਬਠਿੰਡਾ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਰਿਸ਼ਵਤ ਲੈਣ ਵਾਲੇ ਪਟਵਾਰੀ ਨੂੰ ਮੁਅਤਲ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਤਹਿਤ ਰਘਵੀਰ ਸਿੰਘ ਵਾਸੀ ਤਲਵੰਡੀ ਸਾਬੋ ਵੱਲੋਂ ਮਨਿੰਦਰ ਸਿੰਘ ਪਟਵਾਰੀ ਦੀ ਸ਼ਿਕਾਇਤ ਕੀਤੀ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ ਮਨਿੰਦਰ ਸਿੰਘ ਵੱਲੋਂ ਫਰਦ ਬਦਰ ਬਣਾਉਣ ਬਦਲੇ 40 ਹਜਾਰ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜਿਸ ਵਿੱਚੋਂ 31000 ਨਗਦ ਅਤੇ ਗੂਗਲ ਪੇ ਰਾਹੀਂ ਰਿਸ਼ਵਤ ਦੇ ਵੀ ਦਿੱਤੀ ਗਈ ਪਰ ਫਿਰ ਵੀ ਉਸ ਦਾ ਕੰਮ ਪਟਵਾਰੀ ਵੱਲੋਂ ਨਹੀਂ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਇਸ ਦੀ ਲਿਖਤੀ ਸ਼ਿਕਾਇਤ ਹਲਫੀਆ ਬਿਆਨ ਡੀਸੀ ਬਠਿੰਡਾ ਨੂੰ ਦਿੱਤਾ ਗਿਆ ਤਾਂ ਡੀ ਸੀ ਬਠਿੰਡਾ ਵੱਲੋਂ ਪਟਵਾਰੀ ਮਨਿੰਦਰ ਸਿੰਘ ਨੂੰ ਮੁਅਤਲ ਕੀਤਾ ਗਿਆ ਹੈ। ਉਧਰ ਵਿਧਾਇਕ ਬਲਜਿੰਦਰ ਕੌਰ ਮੈਂ ਕਿਹਾ ਕਿ ਭਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਓ ਸਾਰੇ ਰਲ ਮਿਲ ਕੇ ਭਰਿਸ਼ਟਾਚਾਰ ਨੂੰ ਠੱਲ ਪਾਈਏ।ਜੇਕਰ ਕੋਈ ਵੀ ਮੁਲਾਜ਼ਮ ਕਿਸੇ ਤੋਂ ਰਿਸ਼ਵਤ ਮੰਗਦਾ ਹੈ ਜਾਂ ਕਿਸੇ ਦਾ ਕੰਮ ਨਹੀਂ ਕਰਦਾ ਤਾਂ ਉਹ ਉਹਨਾਂ ਦੇ ਧਿਆਨ ਵਿੱਚ ਜਰੂਰ ਲਿਆਵੇ ਜਾਂ ਪ੍ਰਸ਼ਾਸਨ ਤੱਕ ਪਹੁੰਚ ਜਰੂਰ ਕਰੇ।

CATEGORIES
Share This

COMMENTS

Wordpress (0)
Disqus (0 )
Translate