ਨਹਿਰਬੰਦੀ ਦੇ ਆ ਗਏ ਲਿਖਤੀ ਆਰਡਰ, ਵੇਖੋ ਕਿੰਨੇ ਦਿਨਾਂ ਦੀ ਹੈ ਬੰਦੀ
ਅਬੋਹਰ।ਪਿਛਲੇ ਕਾਫੀ ਦਿਨਾਂ ਤੋਂ ਨਹਿਰਬੰਦੀ ਨੂੰ ਲੈ ਕੇ ਕਾਫੀ ਰੌਲਾ ਪਿਆ ਹੋਇਆ ਹੈ। ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ ਕਿ ਨਹਿਰਬੰਦੀ ਨਾ ਹੋਵੇ। ਪਰ ਹੁਣ ਸਿੰਚਾਈ ਵਿਭਾਗ ਵੱਲੋਂ ਲਿਖਤੀ ਹੁਕਮ ਆ ਗਏ ਹਨ ਕਿ ਕਦੋਂ ਤੋਂ ਕਦੋਂ ਤੱਕ ਨਹਿਰਬੰਦੀ ਹੋਵੇਗੀ। ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਸਰਹੰਦ ਫੀਡਰ ਦੇ ਰਹਿੰਦੇ ਕੰਮ ਨੂੰ ਮੁਕੰਮਲ ਕਰਨ ਲਈ 16 ਮਾਰਚ ਤੋਂ 15 ਅਪ੍ਰੈਲ 2024 ਤੱਕ ਸਰਹੰਦ ਫੀਡਰ ਨਹਿਰ ਨੂੰ ਬੰਦ ਕੀਤਾ ਗਿਆ। ਇਸ ਨਾਲ ਇਹਦੇ ਵਿੱਚੋਂ ਨਿਕਲਦੀਆਂ ਬਾਕੀ ਸਾਰੀਆਂ ਨਹਿਰਾਂ ਵੀ 31 ਦਿਨਾਂ ਲਈ ਬੰਦ ਰਹਿਣਗੀਆਂ। ਲਿਖਤੀ ਆਰਡਰ ਅਨੁਸਾਰ ਫਿਲਹਾਲ ਇਹ ਗੱਲ ਸਾਹਮਣੇ ਆ ਕਿ 31 ਦਿਨਾਂ ਦੀ ਬੰਦੀ ਹੋਵੇਗੀ। ਵੇਖਣਾ ਇਹ ਹੋਵੇਗਾ ਕਿ ਵਿਭਾਗ ਇੰਨੇ ਦਿਨਾਂ ਵਿੱਚ ਕੰਮ ਮੁਕੰਮਲ ਕਰਦਾ ਹੈ ਜਾਂ ਨਹੀਂ। ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਬੰਦੀ ਨਾਲ ਸਭ ਤੋਂ ਵੱਧ ਅਬੋਰ ਫਾਜ਼ਿਲਕਾ ਇਲਾਕੇ ਦੀ ਬਾਗਬਾਨੀ ਪ੍ਰਭਾਵਿਤ ਹੁੰਦੀ ਹੈ। ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਪਿਛਲੇ ਇਕਾਈ ਦਿਨਾਂ ਤੋਂ ਰੋਸ ਪਾਇਆ ਜਾ ਰਿਹਾ ਸੀ ਕਿ ਬੰਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਬੰਦੀ ਦਾ ਬਾਗਾਂ ਨੂੰ ਬਹੁਤ ਨੁਕਸਾਨ ਹੋਣਾ ਹੈ।



