ਡਾ. ਅਸ਼ਵਨੀ ਕੁਮਾਰ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਵਜੋਂ ਅਹੁਦਾ ਸੰਭਾਲਿਆ

ਸਮੂਹ ਸਟਾਫ ਆਪਣੀ ਡਿਊਟੀ ਲਗਨ ‘ਤੇ ਮਿਹਨਤ ਨਾਲ ਕਰਨ – ਡਾ. ਅਸ਼ਵਨੀ ਕੁਮਾਰ

ਕਪੂਰਥਲਾ 18 ਮਾਰਚ। ਸਬ ਡਵੀਜ਼ਨਲ ਹਸਪਤਾਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਪਦ ਉਨਤ ਹੋਣ ਉਪਰੰਤ ਡਾ. ਅਸ਼ਵਨੀ ਕੁਮਾਰ ਜਨਰਲ ਸਰਜਨ ਨੇ ਅੱਜ ਮੁੱਢਲਾ ਸਿਹਤ ਕੇਂਦਰ, ਢਿੱਲਵਾਂ ਵਿਖੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋ ਅਹੁੱਦਾ ਸੰਭਾਲਿਆ । ਇਸ ਮੌਕੇ ਉਹਨਾਂ ਨੂੰ ਸਮੂਹ ਸਟਾਫ ਢਿੱਲਵਾਂ ਵਲੋਂ ਡਾ ਸਰਵਲੀਂਨ ਕੌਰ, ਬਿਕਰਮਜੀਤ ਸਿੰਘ, ਮੋਨਿਕਾ ਬੀ ਈ ਈ, ਸ਼ੁਭ ਸ਼ਰਮਾ, ਬਲਕਾਰ ਸਿੰਘ ਆਦਿ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ । ਇਸ ਮੌਕੇ ਉਹਨਾਂ ਨੇ ਸਮੂਹ ਸਟਾਫ ਨਾਲ ਮੀਟਿੰਗ ਕੀਤੀ ਅਤੇ ਸਮੂਹ ਸਟਾਫ ਨੂੰ ਆਪਣੀ ਡਿਊਟੀ ਲਗਨ ਮਿਹਨਤ ਅਤੇ ਤਨਦੇਹੀ ਨਾਲ ਕਰਨ ਦੀ ਹਦਾਇਤ ਕਰਦੇ ਹੋਏ ਕਿਹਾ ਕਿ ਆਮ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਮਰੀਜ਼ਾ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਹਮਣਾ ਨਾ ਕਰਨਾ ਪਵੇ । ਇਸ ਮੌਕੇ ਸੋਮ ਦੱਤ ਸੀਨੀਅਰ ਸਹਾਇਕ, ਸੰਦੀਪ ਸਿੰਘ, ਜਸਵਿੰਦਰ ਸਿੰਘ ਅਪਥਾਲਮਿਕ ਅਫ਼ਸਰ, ਰੁਪਿੰਦਰ ਕੌਰ, ਨੀਤੂ ਸਟਾਫ ਨਰਸ, ਸੁਰਜੀਤ ਕੌਰ ਨਰਸਿੰਗ ਸਿਸਟਰ, ਮੰਗਲ ਸਿੰਘ, ਰੁਪਿੰਦਰਜੀਤ ਸਿੰਘ, ਸੁਨੀਤਾ ਵਿਰਲੀ, ਹਰਦੀਪ ਕੌਰ,ਹਰਪ੍ਰੀਤ ਕੌਰ ਆਦਿ ਹਾਜ਼ਰ ਸਨ ।

CATEGORIES
Share This

COMMENTS

Wordpress (0)
Disqus (0 )
Translate