ਇਫਕੋ ਵੱਲੋਂ ਪਿੰਡ ਨੂਰਪੁਰ ਸੇਠਾਂ ਵਿਖੇ ਨਿੰਮ ਦੇ ਬੂਟਿਆਂ ਦੀ ਵੰਡ
ਫਿਰੋਜ਼ਪੁਰ, 21 ਜੁਲਾਈ
ਸਹਿਕਾਰੀ ਸੰਸਥਾ ਇਫਕੋ ਵਲੋਂ ਪਿੰਡ ਨੂਰਪੁਰ ਸੇਠਾਂ ਦੀ ਸਹਿਕਾਰੀ ਸਭਾ ਵਿੱਖੇ ਨਿੰਮ ਦੇ ਬੂਟਿਆਂ ਦੀ ਵੰਡ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਕੁਮਾਰ, ਫੀਲਡ ਅਫ਼ਸਰ ਇਫਕੋ ਫਿਰੋਜ਼ਪੁਰ ਨੇ ਦੱਸਿਆ ਕਿ ਇਫਕੋ ਵੱਲੋਂ ਹਰ ਸਾਲ ਆਪਣੇ ਇਫ਼ਕੋ ਪਿੰਡ ਵਿੱਚ ਲੱਗਭਗ 3000 ਨਿੰਮ ਦੇ ਬੂਟੇ ਲਗਵਾਏ ਜਾਂਦੇ ਹਨ, ਕਿਉਂਕਿ ਅਜੋਕੇ ਸਮੇਂ ਵਿੱਚ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਇਹ ਉਪਰਾਲਾ ਅਤਿ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਨਿੰਮ ਦੇ ਇਹ ਬੂਟੇ ਇਫਕੋ ਅਦਾਰੇ ਦੀ ਇੱਕ ਦੂਸਰੀ ਸੰਸਥਾ ਇੰਡੀਅਨ ਫਾਰਮ ਫੋਰੈਸਟਰੀ ਡਿਵੈਲਪਮੈਂਟ ਕੋਆਪਰੇਟਿਵ ਲਿਮਿਟਡ ਵੱਲੋਂ ਆਪਣੀ ਦੇਖ-ਰੇਖ ਵਿੱਚ ਤਿਆਰ ਕਰਾਏ ਜਾਂਦੇ ਹਨ। ਇਸ ਪ੍ਰੋਗਰਾਮ ਵਿੱਚ ਪਿੰਡ ਨੂਰਪੁਰ ਸੇਠਾਂ ਦੇ ਸਰਪੰਚ ਗੁਰਮੇਜ ਸਿੰਘ, ਸਹਿਕਾਰੀ ਸਭਾ ਦੇ ਪ੍ਰਧਾਨ ਸੁਖਦੇਵ ਰਾਜ, ਭਗਵਾਨ ਸਿੰਘ ਨੰਬਰਦਾਰ, ਪਰਮਜੀਤ ਸਿੰਘ, ਜਗਜੀਤ ਸਿੰਘ ਕਮੇਟੀ ਮੈਂਬਰ, ਪਰਸ਼ੋਤਮ ਚੰਦ ਸਕੱਤਰ ਸਭਾ ਸਮੇਤ 30 ਕਿਸਾਨਾਂ ਨੇ ਹਿੱਸਾ ਲਿਆ।
ਇਸ ਮੌਕੇ ਹਰਚਰਨ ਸਿੰਘ ਸਾਮਾ ਪ੍ਰਧਾਨ ਸ਼ੇਰੇ ਪੰਜਾਬ ਸਪੋਰਟਸ ਕਲੱਬ ਨੂਰਪੁਰ ਸੇਠਾਂ ਅਤੇ ਜੋਗਿੰਦਰ ਸਿੰਘ ਮਾਣਕ ਪ੍ਰਧਾਨ ਯੂਥ ਕਲੱਬ ਨੂਰਪੁਰ ਸੇਠਾਂ ਨੇ ਪਿੰਡ ਦੇ ਸਾਂਝੇ ਥਾਵਾਂ ‘ਤੇ ਇਨ੍ਹਾਂ ਬੂਟਿਆਂ ਨੂੰ ਲਗਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸਹਿਕਾਰੀ ਸਭਾ ਦੇ ਵੇਹੜੇ ਸਰਪੰਚ ਗੁਰਮੇਜ ਸਿੰਘ ਅਤੇ ਸਭਾ ਪ੍ਰਧਾਨ ਸੁਖਦੇਵ ਰਾਜ ਵਲੋਂ ਨਿੰਮ ਦੇ ਬੂਟੇ ਲਗਾਏ ਗਏ।