ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਪੰਜਾਬੀ ਮਾਹ ਦੇ ਅੰਤਿਮ ਪੜਾਅ ਦੇ ਤਹਿਤ ਕਰਵਾਏ ਗਏ ਮੁਕਾਬਲੇ
ਫਾਜ਼ਿਲਕਾ 30 ਨਵੰਬਰ
‘ਪੰਜਾਬੀ ਮਾਹ’ ਦੇ ਸਬੰਧ ਵਿੱਚ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਨੋਜਵਾਨਾਂ ਵਿੱਚ ਸਾਹਿਤਕ ਚੇਤਕ ਪੈਦਾ ਕਰਨ ਲਈ ਫਾਜ਼ਿਲਕਾ ਵਿਖੇ ਲੇਖ ਰਚਨਾ ਤੇ ਕਵਿਤਾ/ਮਿੰਨੀ ਕਹਾਣੀ ਲੇਖਣ ਮੁਕਾਬਲੇ ਰੈੱਡ ਕਰਾਸ ਜ਼ਿਲ੍ਹਾ ਲਾਈਬ੍ਰੇਰੀ ਅਤੇ ਨਗਰ ਨਿਗਮ ਲਾਈਬ੍ਰੇਰੀ ਅਜੀਮਗੜ੍ਹ, ਅਬੋਹਰ ਵਿਖੇ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਦੱਸਿਆ ਕਿ ਨਵੰਬਰ ਮਹੀਨੇ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਹ ਦੇ ਰੂਪ ਵਿੱਚ ਮਨਾਇਆ ਗਿਆ ਹੈ ਜਿਸ ਦੇ ਅੰਤਮ ਪੜ੍ਹਾਅ ਦੇ ਤਹਿਤ ‘ਸਾਹਿਤ ਸਿਰਜਣ ਮੁਕਾਬਲੇ’ ਕਰਵਾਏ ਗਏ।
ਸ. ਪਰਮਿੰਦਰ ਸਿੰਘ ਖੋਜ ਅਫ਼ਸਰ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆ ਰਾਹੀ ਨੌਜਵਾਨਾਂ ਵਿੱਚ ਮਾਂ ਬੋਲੀ ਪ੍ਰਤੀ ਜਾਗਰੂਕਤਾ ਪੈਦਾ ਹੁੰਦੀ ਹੈ ਤੇ ਉਹ ਸਾਹਿਤ ਪੜ੍ਹਨ ਵੱਲ ਰੁਚਿਤ ਹੁੰਦੇ ਹਨ। ਅਬੋਹਰ ਲਾਈਬ੍ਰੇਰੀ ਦੇ ਸਮਾਗਮ ਸਮੇ ਨਗਰ ਨਿਗਮ ਅਬੋਹਰ ਤੋਂ ਸ਼੍ਰੀ ਮੰਗਤ ਵਰਮਾ ਅਤੇ ਲਾਈਬ੍ਰੇਰੀਅਨ ਸ਼੍ਰੀ ਨਿਰਮਲ ਸਿੰਘ ਮੌਜੂਦ ਸਨ। ਫਾਜ਼ਿਲਕਾ ਵਿਖੇ ਸਾਹਿਤ ਸਿਰਜਣ ਮੁਕਾਬਲਿਆਂ ਵੇਲੇ ਸ਼੍ਰੀ ਮਨਪ੍ਰੀਤ ਕੌਰ ਲਾਈਬ੍ਰੇਰੀਅਨ, ਸੁਭਾਸ਼ ਚੰਦਰ ਅਤੇ ਸੁਰਜੀਤ ਕੋਰ ਹਾਜਰ ਸਨ।
ਉਨ੍ਹਾਂ ਦੱਸਿਆ ਕਿ ਪੰਜਾਬੀ ਮਾਹ- ਨਤੀਜਾ-ਸਾਹਿਤ ਸਿਰਜਣ ਮੁਕਾਬਲਾ 2022 ਤਹਿਤ ਮਿੰਨੀ ਕਹਾਣੀ/ ਕਵਿਤਾ ਲੇਖਣ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ, ਵਿਕਾਸ ਕੰਬੋਜ ਨੇ ਦੂਜਾ ਸਥਾਨ, ਕਾਜਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੇਖ ਰਚਨਾ (ਲਾਇਬ੍ਰੇਰੀ ਰੈੱਡ ਕਰਾਸ ਸੁਸਾਇਟੀ) ਵਿੱਚ ਪਹਿਲਾ ਸਥਾਨ, ਗੁਰਪ੍ਰੀਤ ਸਿੰਘ ਨੇ ਦੂਜਾ, ਹਰਪ੍ਰੀਤ ਕੌਰ ਨੇ ਤੀਜਾ, ਪ੍ਰਵੀਨ ਕੌਰ ਅਤੇ ਬਲਵਿੰਦਰ ਸਿੰਘ ਨੇ ਹੌਂਸਲਾ ਵਧਾਉ ਇਨਾਮ ਹਾਸਲ ਕੀਤਾ। ਕਵਿਤਾ ਰਚਨਾ (ਨਗਰ ਨਿਗਮ ਲਾਈਬ੍ਰੇਰੀ) ਵਿੱਚ ਸੁਨੀਲ ਕੁਮਾਰ (ਕਵਿਤਾ ਕੁਦਰਤ) ਨੇ ਪਹਿਲਾ, ਨੇਹਾ ਰਾਜੌਗ (ਅਖਬਾਰ) ਨੇ ਦੂਜਾ ਅਤੇ ਲੇਖ ਰਚਨਾ (ਨਗਰ ਨਿਗਮ ਲਾਈਬ੍ਰੇਰੀ) ਵਿੱਚ ਨੇਹਾ ਰਜੌਰਾ ਨੇ ਪਹਿਲਾ, ਨੇਹਾ ਨੇ ਦੂਜਾ, ਸਾਕਸ਼ੀ ਨੇ ਤੀਜਾ, ਪਰਮਪ੍ਰੀਤ ਸਿੰਘ ਅਤੇ ਜਤਿੰਦਰ ਕੁਮਾਰ ਨੇ ਹੌਂਸਲਾ ਵਧਾਉ ਇਨਾਮ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਮੈਡਲ ਅਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਰੈਡ ਕਰਾਸ ਲਾਈਬ੍ਰੇਰੀ ਨੂੰ ਕੁਝ ਕਿਤਾਬਾਂ ਤੇ ਰਸਾਲੇ ਭੇਂਟ ਕੀਤੇ ਗਏ।