ਡਾਇਟ ਪ੍ਰਿਸੀਪਲ ਡਾ. ਰਚਨਾ ਨੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ ਨਾਲ ਮੀਟਿੰਗ ਕਰਕੇ ਸਿੱਖਿਆ ਸੁਧਾਰਾਂ ਨੂੰ ਤੇਜ ਕਰਨ ਲਈ ਕੀਤਾ ਪ੍ਰੇਰਿਤ
ਫਾਜ਼ਿਲਕਾ ਡਾਇਟ ਦਾ ਲੋਗੋ ਕੀਤਾ ਜਾਰੀ
ਫਾਜ਼ਿਲਕਾ
ਫਾਜ਼ਿਲਕਾ ਡਾਇਟ ਦੇ ਨਵ ਨਿਯੁਕਤ ਪ੍ਰਿੰਸੀਪਲ ਡਾਂ ਰਚਨਾ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ ਪ੍ਰਾਇਮਰੀ ਅਤੇ ਸੈਕੰਡਰੀ ਵਿੰਗ ਦੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿੱਚ ਸਿੱਖਿਆ ਸੁਧਾਰਾਂ ਦੀ ਗਤੀ ਨੂੰ ਤੇਜ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਦੁਆਰਾ ਫਾਜ਼ਿਲਕਾ ਦੇ ਟੀਮ ਮੈਂਬਰਾਂ ਨਾਲ ਡਾਇਟ ਕੈਂਪਸ ਵਿਖੇ ਅਤੇ ਬਾਕੀ ਮੈਂਬਰਾਂ ਨਾਲ ਆਨਲਾਈਨ ਜੂਮ ਮੀਟਿੰਗ ਕੀਤੀ ਗਈ।
ਇਸ ਮੌਕੇ ਤੇ ਉਹਨਾਂ ਨੇ ਸਮੂਹ ਡੀ ਐਮ, ਬੀ ਐਮ ਅਤੇ ਬੀਐਮਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਲਗਾਤਾਰ ਸਕੂਲਾਂ ਵਿੱਚ ਵਿਜਟ ਕਰਕੇ ਅਧਿਆਪਕਾਂ ਦੇ ਨਾਲ ਵਧੀਆ ਤਾਲਮੇਲ ਬਣਾਉਣ ਤਾਂ ਜੋ ਜ਼ਿਲ੍ਹੇ ਵਿੱਚ ਗੁਣਾਤਮਕ ਸਿੱਖਿਆ ਨੂੰ ਬੜਾਵਾ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਉਹ ਜਿਲਾ ਸਿੱਖਿਆ ਦਫਤਰ ਦੇ ਨਾਲ ਮਿਲ ਕੇ ਫਾਜ਼ਿਲਕਾ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨਗੇ ਅਤੇ ਖੋਜ ਕਾਰਜਾਂ ਨੂੰ ਤੇਜ ਕੀਤਾ ਜਾਵੇਗਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ,ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪੰਕਜ ਕੁਮਾਰ ਅੰਗੀ,ਉੱਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਵੱਲੋਂ ਡਾ. ਰਚਨਾ ਨੂੰ ਇਸ ਨਵੀ ਜ਼ਿੰਮੇਵਾਰੀ ਲਈ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੀਟਿੰਗ ਵਿੱਚ ਡੀਐਮ ਕੋਆਰਡੀਨੇਟਰ ਗੌਤਮ ਗੌੜ੍ਹ,ਡੀਐਮ ਅਸ਼ੋਕ ਧਮੀਜਾ,ਡੀਐਮ ਨਰੇਸ਼ ਸ਼ਰਮਾ, ਡੀਐਮ ਸਿਕੰਦਰ ਸਿੰਘ,ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਰਜਿੰਦਰ ਕੁਮਾਰ,ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ,ਬੀਐਮ ਸਤਿੰਦਰ ਸਚਦੇਵਾ,ਰੋਸਨ ਲਾਲ, ਇਸ਼ਾਨ ਠਕਰਾਲ,ਪ੍ਰਵੀਨ ਅੰਗੀ, ਲਕਸ਼ਮੀ ਨਰਾਇਣ,ਨਵੀਨ ਬੱਬਰ, ਰਾਜੇਸ਼ ਕੁਮਾਰ ਸਮੇਤ ਸਮੂਹ ਟੀਮ ਮੈਂਬਰ ਮੌਜੂਦ ਸਨ