ਬਹਿਬਲ ਕਲਾਂ ਇਨਸਾਫ ਮੋਰਚਾ: ਸੁਖਰਾਜ ਸਿੰਘ ਨੂੰ ਲੱਗੀ ਗੋਲੀ
ਬਹਿਬਲ ਕਲਾ ਇਨਸਾਫ ਮੋਰਚੇ ਦੇ ਮੋਢੀ ਸੁਖਰਾਜ ਸਿੰਘ ਨੂੰ ਅੱਜ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ। ਸੁਖਰਾਜ ਸਿੰਘ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਉਹਨਾਂ ਨੂੰ ਰਿਵਾਲਵਰ ਨੂੰ ਸਾਫ ਕਰਦੇ ਸਮੇਂ ਲੱਗੀ ਹੈ। ਜਾਣਕਾਰੀ ਅਨੁਸਾਰ ਜਦੋਂ ਉਹ ਆਪਣੇ ਰਿਵਾਲਵਰ ਸਾਫ ਕਰ ਰਿਹਾ ਸੀ ਤਾਂ ਅਚਾਨਕ ਰਿਵਾਲਵਰ ਦੇ ਵਿੱਚੋਂ ਗੋਲੀ ਚੱਲ ਗਈ ਜੋ ਉਸਦੇ ਬਾਂਹ ਨੂੰ ਟੱਚ ਕਰਕੇ ਚਲੀ ਗਈ। ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ।

CATEGORIES ਪੰਜਾਬ


