ਸਾਬਕਾ ਕੇਂਦਰੀ ਮੰਤਰੀ ਨੇ ਟਿਕਟ ਨਾ ਮਿਲਣ ਤੇ ਛੱਡੀ ਰਾਜਨੀਤੀ

ਚੰਡੀਗੜ੍ਹ। 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਵਿੱਚ ਉਹਨਾਂ ਵੱਲੋਂ 195 ਉਮੀਦਵਾਰਾਂ ਦਾ ਐਲਾਨ ਹੋਇਆ ਹੈ। ਇਸ ਸੂਚੀ ਵਿੱਚ ਦਿੱਲੀ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰ ਐਲਾਨਨੇ ਜਾਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਰਹੇ ਡਾਕਟਰ ਹਰਸ਼ਵਰਧਨ ਦੀ ਟਿਕਟ ਕੱਟਣ ਤੋਂ ਨਾਰਾਜ਼ ਹੋ ਕੇ ਉਹਨਾਂ ਵੱਲੋਂ ਅੱਜ ਰਾਜਨੀਤੀ ਛੱਡਣ ਦਾ ਐਲਾਨ ਕਰ ਦਿੱਤਾ ਗਿਆ। ਉਨਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ 30 ਸਾਲ ਦਾ ਸਿਆਸੀ ਸਫਰ ਬਹੁਤ ਵਧੀਆ ਰਿਹਾ। ਹੁਣ ਉਹ ਆਪਣੀਆਂ ਜੜਾਂ ਨਾਲ ਜੁੜ ਰਹੇ ਹਨ ਤੇ ਉਨਾਂ ਨੂੰ ਉਹਨਾਂ ਦਾ ਕਲੀਨਿਕ ਉਡੀਕ ਰਿਹਾ ਹੈ। ਦੱਸਣ ਯੋਗ ਹੈ ਕਿ ਡਾਕਟਰ ਹਰਸ਼ਵਰਧਨ ਕੇਂਦਰੀ ਸਿਹਤ ਮੰਤਰੀ ਵੀ ਰਹਿ ਚੁੱਕੇ ਹਨ। ਉਹਨਾਂ ਨੂੰ ਉਮੀਦ ਸੀ ਕਿ ਐਤਕੀ ਭਾਜਪਾ ਉਹਨਾਂ ਨੂੰ ਟਿਕਟ ਦੇਵੇਗੀ ਪਰ ਉਹਨਾਂ ਦੀ ਟਿਕਟ ਕੱਟੀ ਗਈ। ਟਿਕਟ ਨਾਲ ਮਿਲਣ ਤੋਂ ਬਾਅਦ ਉਨਾਂ ਵੱਲੋਂ ਰਾਜਨੀਤੀ ਛੱਡਣ ਦਾ ਐਲਾਨ ਕੀਤਾ ਗਿਆ।

CATEGORIES
Share This

COMMENTS

Wordpress (0)
Disqus (0 )
Translate