ਸੜਕ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ
ਅੱਜ ਧੁੰਦ ਦੌਰਾਨ ਬਠਿੰਡਾ ਅੰਮ੍ਰਿਤਸਰ ਹਾਈਵੇਅ ਤੇ ਹਰੀਕੇ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਨੌਜਵਾਨ ਸਵਿਫਟ ਕਾਰ ਤੇ ਜਾ ਰਹੇ ਸਨ।ਧੁੰਦ ਕਾਰਨ ਕਾਰ ਸੜਕ ਤੇ ਖਰਾਬ ਖੜੇ ਇੱਕ ਕੈਂਟਰ ਵਿੱਚ ਜਾ ਵੱਜੀ।ਮਿਰਤਕ ਨੌਜਵਾਨ ਗੁਰੁਹਰਸਹਾਏ ਨੇੜਲੇ ਪਿੰਡ ਗੁੱਦਡ ਢੰਡੀ, ਮਤੜ ਤੇ ਪਿੰਡ ਅਵਾਨ ਦੇ ਰਹਿਣ ਵਾਲੇ ਸਨ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
CATEGORIES ਪੰਜਾਬ