ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਜਾਰੀ ਕੀਤੀ 195 ਉਮੀਦਵਾਰਾਂ ਦੀ ਪਹਿਲੀ ਸੂਚੀ

ਨਵੀਂ ਦਿੱਲੀ : ਲੋਕ ਚੋਣਾਂ ਦੀਆਂ ਤਾਰੀਖਾਂ ਤੋਂ ਪਹਿਲਾਂ ਬੀਜੇਪੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 100 ਤੋਂ ਵੱਧ ਉਮੀਦਵਾਰਾਂ ਦੇ ਨਾਮ ਸ਼ਾਮਿਲ ਹਨ।
ਪਹਿਲੀ ਸੂਚੀ ਵਿੱਚ ਪੀ.ਐਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਨਾਮ ਸ਼ਾਮਲ ਹੈ। ਪੀਐਮ ਮੋਦੀ ਵਾਰਾਨਸੀ ਤੋਂ ਚੋਣ ਲੜਨਗੇ। 34 ਕੇਂਦਰੀ ਮੰਤਰੀ ਅਤੇ ਰਾਜ ਮੰਤਰੀ ਤੇ ਲੋਕ ਸਭਾ ਦੇ ਪ੍ਰਧਾਨ ਓਮ ਬਿਰਲਾ ਦੇ ਵੀ ਨਾਮ ਵੀ ਇਸ ਸੂਚੀ ਵਿੱਚ ਹਨ। 34 ਕੇਂਦਰੀ ਮੰਤਰੀ, ਲੋਕ ਸਭਾ ਸਪੀਕਰ, ਦੋ ਸਾਬਕਾ ਪ੍ਰਧਾਨ ਤੇ 28 ਔਰਤਾਂ ਨੂੰ ਪਹਿਲੀ ਸੂਚੀ ਵਿੱਚ ਟਿਕਟ ਮਿਲੀ ਹੈ। 50 ਤੋਂ ਘੱਟ ਉਮਰ ਵਾਲੇ 47 ਉਮੀਦਵਾਰ ਇਸ ਸੂਚੀ ਵਿੱਚ ਹਨ।

ਬੀਜੇਪੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਐਸਸੀ ਦੇ 27, ਐਸਟੀ ਦੇ 18 ਅਤੇ ਓਬੀਸੀ ਦੇ 57 ਉਮੀਦਵਾਰ ਹਨ। ਇਸ ਵਿੱਚ ਯੂਪੀ ਤੋਂ 51, ਬੰਗਾਲ ਤੋਂ 20, ਐਮਪੀ ਤੋਂ 24, ਗੁਜਰਾਤ ਤੋਂ 15, ਰਾਜਸਥਾਨ ਤੋਂ 15, ਕੇਰਲ ਤੋਂ 12, ਤੇਲੰਗਾਨਾ ਤੋਂ 9, ਅਸਾਮ ਤੋਂ 11, ਝਾਰਖੰਡ ਤੋਂ 11, ਛੱਤੀਸਗੜ੍ਹ ਤੋਂ 11 ਉਮੀਦਵਾਰਾਂ ਨੂੰ ਟਿਕਟਾਂ ਮਿਲੀਆਂ ਹਨ। ਦਿੱਲੀ ਤੋਂ 5, ਜੰਮੂ ਕਸ਼ਮੀਰ 2, ਉਤਰਾਖੰਡ 3, ਗੋਆ 1, ਤ੍ਰਿਪੁਰਾ 1, ਅੰਡੇਮਾਨ ਅਤੇ ਨਿਕੋਬਾਰ 1, ਦਮਨ ਦੀਉ 1 ਸੀਟ ਲਈ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
29 ਫਰਵਰੀ ਦੀ ਰਾਤ ਨੂੰ ਭਾਜਪਾ ਚੋਣ ਕਮੇਟੀ ਦੀ ਬੈਠਕ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਜੋ ਰਾਤ 11 ਵਜੇ ਤੋਂ ਸਵੇਰੇ 4 ਵਜੇ ਤੱਕ ਚੱਲੀ। ਇਹ ਬੈਠਕ ਰਾਤ ਕਰੀਬ 11 ਵਜੇ ਸ਼ੁਰੂ ਹੋਵੇਗੀ ਜੋ ਸਵੇਰੇ 4 ਵਜੇ ਤੱਕ ਚੱਲੀ ਸੀ। ਇਸੇ ਬੈਠਕ ਵਿੱਚ ਉਮੀਦਵਾਰਾਂ ਦੇ ਨਾਮ ਫਾਈਨਲ ਹੋਏ ਸਨ।
ਭਾਜਪਾ ਦੀ ਪਹਿਲੀ ਸੂਚੀ ‘ਚ ਕਿਸ ਨੂੰ ਮਿਲੀ ਟਿਕਟ?

ਵਾਰਾਣਸੀ – ਨਰਿੰਦਰ ਮੋਦੀ
ਗਾਂਧੀਨਗਰ-ਅਮਿਤ ਸ਼ਾਹ
ਚਾਂਦਨੀ ਚੌਕ (ਦਿੱਲੀ)- ਪ੍ਰਵੀਨ ਖੰਡੇਵਾਲ
ਉੱਤਰ ਪੂਰਬੀ ਦਿੱਲੀ – ਮਨੋਜ ਤਿਵਾਰੀ
ਨਵੀਂ ਦਿੱਲੀ — ਬੰਸਰੀ ਸਵਰਾਜ
ਦੱਖਣੀ ਦਿੱਲੀ – ਰਾਮਵੀਰ ਸਿੰਘ
ਪੱਛਮੀ ਦਿੱਲੀ – ਕਮਲਜੀਤ ਸਹਿਰਾਵਤ
ਊਧਮਪੁਰ – ਜਤਿੰਦਰ ਸਿੰਘ
ਜੰਮੂ— ਜੁਗਲ ਕਿਸ਼ੋਰ ਸ਼ਰਮਾ
ਅੰਡੇਮਾਨ – ਵਿਸ਼ਨੂੰ ਪਦਾਰੇ
ਅਰੁਣਾਚਲ ਪੱਛਮੀ – ਕਿਰਨ ਰਿਜਿਜੂ
ਅਰੁਣਾਚਲ ਪੂਰਬ- ਤਾਪੀਰ ਪਿੰਡ
ਸਿਲਚਰ — ਪਰਿਮਲ
ਮੰਗਲਦੋਈ – ਦਿਲੀਪ ਸੇਕੀਆ
ਸੁਰਗੁਜਾ – ਚਿੰਤਾਮਣੀ ਮਹਾਰਾਜ

CATEGORIES
Share This

COMMENTS

Wordpress (0)
Disqus (0 )
Translate