ਆਮ ਆਦਮੀ ਕਲੀਨਿਕ ਕੀਤਾ ਲੋਕਾਂ ਨੂੰ ਸਮਰਪਿਤ ,ਯੋਗ ਇਲਾਜ ਲਈ ਲੋਕਾਂ ਨੂੰ ਹੁਣ ਨਹੀ ਜਾਣਾ ਪਵੇਗਾ ਦੂਰ – ਡਾ. ਹਰਜਿੰਦਰ ਸਿੰਘ
ਢਿੱਲਵਾਂ । ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਅੱਜ ਪੂਰੇ ਪੰਜਾਬ ਭਰ ਵਿੱਚ ਆਮ ਆਦਮੀ ਕਲੀਨਿਕਾਂ ਦਾ ਰਸਮੀ ਉਦਘਾਟਨ ਕਰ ਲੋਕਾਂ ਨੂੰ ਸਪਰਣ ਕੀਤਾ ਜਾ ਰਿਹਾ ਹੈ ਇਸੇ ਤਹਿਤ ਅੱਜ ਜ਼ਿਲ੍ਹਾ ਕਪੂਰਥਲਾ *ਚ ਬਲਾਕ ਢਿੱਲਵਾਂ ਅਧੀਨ ਆਉਦੇਂ ਆਮ ਆਦਮੀ ਕਲੀਨਿਕ ਨਡਾਲਾ ਦਾ ਰਸਮੀ ਉਦਘਾਟਨ ਐਡਵੋਕੇਟ ਹਰਸਿਮਰਨ ਸਿੰਘ ਘੁੱਮਣ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਭੁੱਲਥ ਵੱਲੋਂ ਰਿਬਨ ਕੱਟ ਕਿ ਕੀਤਾ ਗਿਆ। ਇਸ ਮੌਕੇ ਫੁੱਲਾਂ ਦਾ ਗੁਲਦਸਤਾ ਦੇ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਵੀ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅਸ਼ੋਕ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਹਰਜਿੰਦਰ ਸਿੰਘ, ਮੈਡੀਕਲ ਅਫਸਰ ਡਾ. ਪ੍ਰੀਤ ਕਮਲ, ਫਾਮਾਸਿਸਟ ਸ਼ੂਭ ਸ਼ਰਮਾ, ਬੀ.ਈ.ਈ ਮੋਨਿਕਾ ਆਦਿ ਅਧਿਕਾਰੀ, ਕਰਮਚਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਦੌਰਾਨ ਰਿਬਨ ਕੱਟਣ ਉਪਰੰਤ ਸ਼ਮਾ ਰੋਸ਼ਨ ਦੀ ਰਸਮ ਐਡਵੋਕੇਟ ਹਰਸਿਮਰਨ ਸਿੰਘ ਘੁੱਮਣ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਭੁੱਲਥ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅਸ਼ੋਕ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਹਰਜਿੰਦਰ ਸਿੰਘ, ਐਸ.ਡੀ.ਐਮ ਸੰਜੀਵ ਸ਼ਰਮਾ, ਡੀ.ਐਸ.ਪੀ ਐਸ.ਪੀ ਧੋਗੜੀ ਆਦਿ ਉਚ ਅਧਿਕਾਰੀਆਂ ਵੱਲੋ ਨਿਭਾਈ ਗਈ।
ਇਸ ਦੌਰਾਨ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਹਰਸਿਮਰਨ ਸਿੰਘ ਘੁੱਮਣ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਨਡਾਲਾ ਬਣਨ ਨਾਲ ਲੋਕਾਂ ਨੂੰ ਜ਼ਮੀਨੀ ਪੱਧਰ ਤੱਕ ਸਿਹਤ ਸਹੂਲਤਾਂ ਵਧੀਆ ਤਰੀਕੇ ਨਾਲ ਮੁਹੱਇਆ ਕਰਵਾਇਆਂ ਜਾ ਸੱਕਦੀਆਂ ਹਨ। ਉਨ੍ਹਾਂ ਦੱਸਇਆਂ ਕਿ ਹੁੱਣ ਲੋਕਾਂ ਨੂੰ ਟੈਸਟਾਂ, ਦਵਾਈਆਂ ਅਤੇ ਯੋਗ ਇਲਾਜ ਲਈ ਬਹੁਤੀ ਦੂਰ ਨਹੀਂ ਜਾਣਾ ਪਵੇਗਾ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਆਦਮੀ ਕਲੀਨਿਕ ਵਿੱਚ ਡਾਕਟਰ, ਫਾਰਮਾਸਿਸਟ ਅਤੇ ਸੈਪਲ ਦੀ ਸੁਵਿਧਾ ਹੋਵੇਗੀ। ਇਸ ਨਾਲ
ਲਗਭਗ ਅੱਠ ਹਜ਼ਾਰ ਲੋਕਾਂ ਅਤੇ ਨੇੜਲੇ ਲੱਗਦੇ ਲਗਭਗ 12 ਪਿੰਡਾ ਨੂੰ ਸਿਹਤ ਸਹੂਲਤਾਂ ਮਿਲ਼ਣਗੀਆਂ। ਇਸ ਮੌਕੇ ਆਮ ਲੋਕ ਵੀ ਹਾਜ਼ਰ ਸਨ।



