ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਬਣੀ ਚੰਡੀਗੜ੍ਹ ਦੀ ਮੇਅਰ

ਚੰਡੀਗੜ੍ਹ 30 ਜਨਵਰੀ । ਅੱਜ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਹੋਈ ਚੋਣ ਦੌਰਾਨ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਪਤਨੀ ਦਵਿੰਦਰ ਸਿੰਘ ਬਬਲਾ 19 ਵੋਟਾਂ ਲੈ ਕੇ ਚੰਡੀਗੜ੍ਹ ਦੀ ਮੇਅਰ ਚੁਣੀ ਗਈ। ਇਸ ਦੌਰਾਨ ਤਿੰਨ ਕੌਂਸਲਰਾਂ ਨੇ ਕ੍ਰੋਸ ਵੋਟਿੰਗ ਕੀਤੀ ਜਿਸ ਕਾਰਨ ਭਾਜਪਾ ਦੇ ਖਾਤੇ ਮੇਅਰ ਦੀ ਸੀਟ ਪਈ। ਦੱਸਣ ਯੋਗ ਹੈ ਕਿ ਭਾਜਪਾ ਕੋਲ ਪਹਿਲਾਂ 16 ਕੌਂਸਲਰ ਸਨ ਤੇ ਅੱਜ ਉਹਨਾਂ ਨੂੰ 19 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਕਾਂਗਰਸ ਮਿਲਾ ਕੇ ਇਹਨਾਂ ਕੋਲ ਵੱਧ ਕੌਂਸਲਰ ਸਨ ਪਰ ਅੰਦਰ ਹੋਈਆਂ ਚੋਣਾਂ ਦੌਰਾਨ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੂੰ 19 ਵੋਟਾਂ ਮਿਲੀਆਂ ਜਿਸ ਕਾਰਨ ਉਹ ਚੰਡੀਗੜ੍ਹ ਦੇ ਮੇਅਰ ਚੁਣੇ ਗਏ। ਮੇਅਰ ਚੁਣੇ ਜਾਣ ਤੋਂ ਬਾਅਦ ਦਵਿੰਦਰ ਸਿੰਘ ਬਬਲਾ ਨੇ ਵਾਹਿਗੁਰੂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਰੇ ਕੌਂਸਲਰ ਚੰਡੀਗੜ੍ਹ ਦਾ ਵਿਕਾਸ ਚਾਹੁੰਦੇ ਹਨ ਤੇ ਸਿਰਫ ਭਾਜਪਾ ਹੀ ਵਿਕਾਸ ਕਰ ਸਕਦੀ ਹੈ। ਉਨਾਂ ਵਾਹਿਗੁਰੂ ਦਾ ਸ਼ੁਕਰਾਨਾ ਤੇ ਮੀਡੀਆ ਦਾ ਧੰਨਵਾਦ ਕੀਤਾ। ਦੱਸਣ ਯੋਗ ਹੈ ਕਿ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਕੌਂਸਲਰ ਸੁਰੱਖਿਆ ਜਗ੍ਹਾ ਤੇ ਵੀ ਲਜਾਏ ਗਏ ਸਨ। ਪਰ ਫਿਰ ਵੀ ਕੌਂਸਲਰਾਂ ਵਿੱਚ ਸੰਨ੍ਹ ਲੱਗ ਗਿਆ ਤੇ ਤਿੰਨ ਕੌਂਸਲਰਾਂ ਨੇ ਕ੍ਰੋਸ ਵੋਟਿੰਗ ਕੀਤੀ।

CATEGORIES
TAGS
Share This

COMMENTS

Wordpress (0)
Disqus (0 )
Translate