ਲਵ ਮੈਰਿਜ ਕਰਾ ਬਾਹਰ ਗਈ ਲੜਕੀ ਮੁੱਕਰੀ, ਲੜਕੇ ਦੇ ਹਾਲਾਤ ਹੋਏ ਖਰਾਬ

ਜਿੱਥੇ ਬਾਹਰ ਜਾਣ ਦੀ ਹੋੜ ਲੋਕਾਂ ਵਿੱਚ ਲਗਾਤਾਰ ਵਧ ਰਹੀ ਹੈ ਉੱਥੇ ਬਾਹਰ ਜਾ ਕੇ ਲੜਕੀਆਂ ਦੇ ਮੁਕਰਨ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਗੁਰਦਾਸਪੁਰ ਨੇੜਲੇ ਪਿੰਡ ਦੁਬੜੀ ਵਿਖੇ ਵੀ ਇੱਕ ਲੜਕੀ ਵੱਲੋਂ ਦਿੱਤੇ ਧੋਖੇ ਬਾਅਦ ਲੜਕੇ ਦੇ ਦਿਮਾਗੀ ਹਾਲਾਤ ਇੰਨੇ ਖਰਾਬ ਹੋ ਗਏ ਕਿ ਉਹ ਅੱਜ ਵੀ ਦਵਾਈ ਖਾ ਸਮਾਂ ਲੰਘਾ ਰਿਹਾ ਹੈ। ਇਸ ਸਬੰਧ ਵਿੱਚ ਲੜਕੇ ਦੇ ਮਾਪਿਆਂ ਵੱਲੋਂ ਮੁਕਦਮਾ ਦਰਜ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਰਸਪਾਲ ਸਿੰਘ ਵਾਸੀ ਦੁਬੜੀ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਗਿਆ ਕਿ 2018 ਵਿੱਚ ਉਹਨਾਂ ਦੇ ਮੁੰਡੇ ਦਾ ਵਿਆਹ ਜਿਸ ਲੜਕੀ ਨਾਲ ਹੋਇਆ ਸੀ ਉਸ ਨੂੰ ਉਹਨਾਂ ਵੱਲੋਂ 2019 ਵਿੱਚ ਬਾਹਰ ਭੇਜਿਆ ਗਿਆ ਸੀ। ਪਹਿਲਾਂ ਉਹਨਾਂ ਦੇ ਲੜਕੇ ਨੂੰ ਬੁਲਾਉਣ ਵਿੱਚ ਵੀ ਲੜਕੀ ਆਨਾ ਕਾਨੀ ਕਰਦੀ ਰਹੀ ਤੇ ਬਾਅਦ ਵਿੱਚ ਸਾਲ 2022 ਵਿੱਚ ਉਹਨਾਂ ਨੇ ਮੁੰਡੇ ਨੂੰ ਉਥੇ ਭੇਜ ਦਿੱਤਾ ਪਰ ਉੱਥੇ ਜਾ ਕੇ ਲੜਕੀ ਵਲੋਂ ਲੜਕੇ ਨਾਲ ਮਾੜਾ ਵਿਹਾਰ ਕੀਤਾ ਗਿਆ ਤੇ ਇਸ ਨੂੰ ਧਮਕੀਆਂ ਦਿੱਤੀਆਂ ਗਈਆਂ। ਜਿਸ ਤੋਂ ਦੁਖੀ ਹੋ ਕੇ ਲੜਕਾ ਕਰੀਬ 10 ਦਿਨ ਉੱਥੇ ਲੱਭਿਆ ਹੀ ਨਹੀਂ। ਬਾਅਦ ਵਿੱਚ ਮਾਪਿਆਂ ਵੱਲੋਂ ਇਥੋਂ ਪੈਸੇ ਖਰਚ ਕਰਕੇ ਲੜਕੇ ਨੂੰ ਵਾਪਸ ਬੁਲਾਇਆ ਗਿਆ ਤੇ ਇੱਥੇ ਆ ਕੇ ਲੜਕੇ ਦੀ ਹਾਲਤ ਕਾਫੀ ਖਰਾਬ ਹੋ ਗਈ। ਲੜਕੇ ਦੇ ਦੋਸ਼ ਅਨੁਸਾਰ ਲੜਕੀ ਉਥੇ ਕਿਸੇ ਹੋਰ ਨਾਲ ਰਹਿ ਰਹੀ ਸੀ। ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ਤੇ ਲੜਕੀ ਤੇ ਉਸਦੇ ਮਾਤਾ ਪਿਤਾ ਖਿਲਾਫ ਧਾਰਾ 420 506 120 ਬੀ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।

CATEGORIES
Share This

COMMENTS

Wordpress (0)
Disqus (0 )
Translate