ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਆਈ ਖੁਸ਼ਖਬਰੀ
ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਤੋਂ ਖੁਸ਼ਖਬਰੀ ਸਾਹਮਣੇ ਆਈ ਹੈ। ਉਹਨਾਂ ਦੇ ਘਰ ਰਜਿਸਟਰੇਸ਼ਨ ਕਰਨਾ ਧੀ ਨੇ ਜਨਮ ਲਿਆ ਹੈ। ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਅੱਜ ਬੇਟੀ ਨੂੰ ਜਨਮ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ “ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖਸ਼ੀ ਹੈ, ਜੱਚਾ ਬੱਚਾ ਦੋਵੇਂ ਤੰਦਰੁਸਤ ਨੇ”।

26 ਜਨਵਰੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮਾਰਚ ਮਹੀਨੇ ਵਿੱਚ ਉਹਨਾਂ ਦੇ ਘਰ ਖੁਸ਼ੀ ਆਉਣ ਵਾਲੀ ਹੈ ਤੇ ਅੱਜ ਉਹਨਾਂ ਦੇ ਘਰ ਬੇਟੀ ਦੇ ਰੂਪ ਵਿੱਚ ਖੁਸ਼ੀ ਆਈ ਹੈ। ਉਧਰ ਸੋਸ਼ਲ ਮੀਡੀਆ ਤੇ ਵੱਖ-ਵੱਖ ਆਗੂਆਂ ਵੱਲੋਂ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਜਾ ਰਹੀ ਹੈ।

CATEGORIES ਪੰਜਾਬ


