ਡੀ.ਏ.ਵੀ ਕਾਲਜ ਅਬੋਹਰ ਵੱਲੋਂ ਪੰਜਾਬੀ ਕਵੀ ਪ੍ਰੋ. ਗੁਰਤੇਜ ਕੋਹਾਰਵਾਲਾ ਨਾਲ ਰੂ-ਬ-ਰੂ ਸਮਾਗਮ ਆਯੋਜਿਤ

ਫਾਜ਼ਿਲਕਾ, 22 ਨਵੰਬਰ
ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਭਾਸ਼ਾ ਮੰਚ ਵੱਲੋਂ ਸਵ. ਹਰਤਨਵੀਰ ਕੌਰ ਢਿੱਲੋਂ ਅਤੇ ਸਵ. ਅਨੀਤਾ ਕੌਰ ਭੁਪਾਲ ਦੀ ਯਾਦ ਨੂੰ ਸਮਰਪਿਤ ਪੰਜਾਬੀ ਮਾਤ ਭਾਸ਼ਾ ਮੰਚ (ਸੰਯੋਜਕ ਦਰਸ਼ਨ ਢਿੱਲੋਂ ਚਰਚਾ ਕੌਮਾਂਤਰੀ ਯੂ.ਕੇ.), ਡੀ.ਏ.ਵੀ ਕਾਲਜ,ਅਬੋਹਰ ਦੇ ਸਹਿਯੋਗ ਨਾਲ ਪਿ੍ਰੰਸੀਪਲ ਰਾਜੇਸ਼ ਕੁਮਾਰ ਮਹਾਜਨ ਦੀ ਯੋਗ ਨਿਰਦੇਸ਼ਨਾ ਵਿੱਚ ਪੰਜਾਬੀ ਮਾਹ-2022 ਮਨਾਉਣ ਸੰਬੰਧੀ ਲਹਿੰਦੇ ਅਤੇ ਚੜ੍ਹਦੇ ਪੰਜਾਬੀ ਕਵੀ ਪ੍ਰੋ. ਗੁਰਤੇਜ ਕੋਹਾਰਵਾਲਾ ਨਾਲ ਰੂ-ਬ-ਰੂ ਸਮਾਗਮ 22 ਨਵੰਬਰ 2022 ਨੂੰ ਆਯੋਜਿਤ ਕੀਤਾ ਗਿਆ।
ਇਸ ਮੌਕੇ ਪ੍ਰੋ. ਗੁਰਰਾਜ ਸਿੰਘ ਚਹਿਲ ਨੇ ਸਵਾਗਤੀ ਸ਼ਬਦ ਆਖਦਿਆਂ ਪ੍ਰੋ. ਗੁਰਤੇਜ ਕੋਹਾਰਵਾਲਾ ਦੀ ਜਾਣ-ਪਛਾਣ ਕਰਵਾਈ। ਪ੍ਰੋ. ਗੁਰਤੇਜ ਕੋਹਾਰਵਾਲਾ ਨੇ ਸਰੋਤਿਆਂ ਨਾਲ ਸੰਬੋਧਤ ਹੁੰਦਿਆਂ ਆਪਣੀ ਕਾਵਿ ਸਿਰਜਣ ਪ੍ਰਕ੍ਰਿਆ ਸੰਬੰਧੀ ਵਿਸਥਾਰ ਸਹਿਤ ਚਰਚਾ ਕੀਤੀ।ਉਹਨਾਂ ਦੱਸਿਆ ਕਿ ਉਹ ਵੇਲੇ ਦੇ ਹਾਲਾਤਾਂ ਨੂੰ ਅਤਿ ਸੰਵੇਦਨਸ਼ੀਲਤਾ ਨਾਲ ਗ੍ਰਹਿਣ ਕਰਦੇ ਹਨ। ਇਸੇ ਅਨੁਭਵ ਵਿੱਚੋਂ ਹੀ ਉਹਨਾਂ ਦੀ ਕਵਿਤਾ ਸਹਿਜ ਭਾਵੀ ਰੂਪ ਧਾਰਦੀ ਹੈ।ਕਾਲਜ ਦੇ ਪਿ੍ਰੰਸੀਪਲ ਰਾਜੇਸ਼ ਕੁਮਾਰ ਮਹਾਜਨ ਨੇ ਇਸ ਸਮਾਗਮ ਵਿੱਚ ਸ਼ਾਮਲ ਵੱਖ-ਵੱਖ ਕਾਲਜਾਂ ਦੇ ਅਧਿਆਪਕ ਸਾਹਿਬਾਨਾਂ, ਸ਼ਹਿਰ ਦੇ ਸਾਹਿਤ ਰਸੀਏ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਭਾਸ਼ਾ ਵਿਭਾਗ ਫਾਜ਼ਿਲਕਾ ਭਾਸ਼ਾ ਪ੍ਰਤੀ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਤਰਸੇਮ ਸ਼ਰਮਾ ਨੇ ਮੰਚ ਸੰਚਾਲਨ ਕਰਦਿਆਂ ਅਜੋਕੇ ਸਮਿਆਂ ਵਿੱਚ ਕਵਿਤਾ ਦੀ ਸਾਰਥਕਤਾ ਨੂੰ ਮਹੱਤਵਪੂਰਨ ਦੱਸਿਆ।
ਜ਼ਿਲਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਨੇ ਕਵੀ ਕੋਹਾਰਵਾਲਾ ਦਾ ਧੰਨਵਾਦ ਕਰਦਿਆਂ ਉਹਨਾਂ ਪਾਸੋਂ ਭਵਿੱਖੀ ਸਹਿਯੋਗ ਦੀ ਆਸ ਪ੍ਰਗਟਾਈ। ਰਾਜਿੰਦਰ ਮਾਜ਼ੀ ਨੇ ਭਾਸ਼ਾ ਵਿਭਾਗ ਫਾਜ਼ਿਲਕਾ ਅਤੇ ਪੰਜਾਬੀ ਵਿਭਾਗ ਡੀ.ਏ.ਵੀ. ਕਾਲਜ, ਅਬੋਹਰ ਦੀ ਇਸ ਸਮਾਗਮ ਲਈ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਪ੍ਰਤੀਕ ਆਰਟਿਸਟ(ਕਨੇਡਾ), ਐਡਵੋਕੇਟ ਰਵਿੰਦਰ ਗਿੱਲ, ਕਵੀ ਸਤਨਾਮ ਸਿੰਘ, ਰਾਜ਼ਿੰਦਰ ਮਾਜ਼ੀ, ਐਡਵੋਕੇਟ ਸੁਖਜੀਤ ਸਿੰਘ, ਹਰਮੀਤ ਮੀਤ, ਸਚਵੀਰ ਸਿੰਘ, ਸੁਖਜਿੰਦਰ ਢਿੱਲੋਂ, ਵੀਰ ਵਹਾਬ, ਪ੍ਰੋ. ਸਕੁੰਤਲਾ ਮਿੱਢਾ, ਪ੍ਰੋ. ਗੌਰਵ, ਮਨਿੰਦਰ ਸਿੰਘ ਵਿਰਕ, ਕੰਵਲਪ੍ਰੀਤ ਕੌਰ, ਵੀਰਪਾਲ, ਅਜੇ ਕੁਮਾਰ, ਡਾ. ਸੁਰਿੰਦਰ ਆਦਿ ਨੇ ਸ਼ਿਰਕਤ ਕੀਤੀ।

CATEGORIES
Share This

COMMENTS

Wordpress (0)
Disqus (0 )
Translate