ਗੋਪੀਚੰਦ ਕਾਲਜ ਵਿਚ ਦੋ ਦਿਨਾਂ ਵਰਕਸ਼ਾਪ ਦਾ ਸਫਲ ਆਯੋਜਨ
ਅਬੋਹਰ ਦੇ ਗੋਪੀਚੰਦ ਆਰੀਆ ਮਹਿਲਾ ਕਾਲਜ ਵਿੱਚ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਡਾਕਟਰ ਅਨੀਤਾ ਸਿੰਘ ਦੀ ਦੇਖਰੇਖ ਹੇਠ ‘ਹੈਲਥ ਐਂਡ ਹੈਲਦੀ ਲਾਈਫ ਸਟਾਈਲ’ ਵਿਸ਼ੇ ਤੇ ਕਾਲਜ ਫੈਕਲਟੀ ਲਈ 21 ਅਤੇ 22 ਨਵੰਬਰ ਨੂੰ ਦੋ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਪ੍ਰਿੰਸੀਪਲ ਸਾਹਿਬਾ ਅਤੇ ਸਮੂਹ ਸਟਾਫ ਨੇ ਜ਼ੋਰ ਸੋ਼ਰ ਨਾਲ ਭਾਗ ਲਿਆ। ਇਸ ਵਰਕਸ਼ਾਪ ਦਾ ਉਦੇਸ਼ ਅੱਜਕਲ੍ਹ ਦੇ ਰੁਝੇਵਿਆਂ ਭਰੇ ਸਮੇਂ ਵਿੱਚ ਆਪਣੇ ਆਪ ਨੂੰ ਤੰਦਰੁਸਤ ਅਤੇ ਖੁਸ਼ਹਾਲ ਰੱਖਣ ਪ੍ਰਤੀ ਜਾਗਰੂਕ ਕਰਨਾ ਸੀ। ਵਰਕਸ਼ਾਪ ਦੇ ਮੁੱਖ ਵਕਤਾ ਯੋਗ ਗੁਰੂ ਕਰਨ ਦੇਵ ਜੀ ਸਨ।
ਵਰਕਸ਼ਾਪ ਦੇ ਪਹਿਲਾ ਦਿਨ ਯੋਗ ਅਤੇ ਮੈਡੀਟੇਸ਼ਨ ਨੂੰ ਸਮਰਪਿਤ ਸੀ ਜਿਸ ਵਿਚ ਪ੍ਰਣਾਯਾਮ, ਅਨੁਲੋਮ ਵਿਲੋਮ ਅਤੇ ਕੁੱਝ ਆਸਾਨ ਆਸਣਾਂ ਦੀ ਸਿਖਲਾਈ ਦਿੱਤੀ ਗਈ ਜਦਕਿ ਦੂਜੇ ਦਿਨ ਡਿਜੀਜ਼ ਫ੍ਰੀ ਲਾਈਫ ਵਿਸ਼ੇ ਤੇ ਖੁੱਲ੍ਹ ਕੇ ਚਰਚਾ ਕੀਤੀ ਗਈ ਜਿਸ ਵਿੱਚ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਹਾਈ ਕਲੈਸਟਰੋਲ ਅਤੇ ਯੂਰਿਕ ਐਸਿਡ ਆਦਿ ਦੇ ਹੱਲ ਦੱਸੇ ਗਏ। ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਨੇ ਵਿਭਾਗ ਮੁਖੀ ਡਾਕਟਰ ਅਨੀਤਾ ਸਿੰਘ ਅਤੇ ਮੈਡਮ ਸੋਨਿਕਾ ਨੂੰ ਇਸ ਸਫ਼ਲ ਆਯੋਜਨ ਲਈ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਅਜਿਹੇ ਆਯੋਜਨ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ।
