ਕਮਲਾ ਹੈਰਿਸ ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਬਣੇ
ਭਾਰਤੀ ਮੂਲ ਦੀ ਕਮਲਾ ਹੈਰਿਸ ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਉਮੀਦਵਾਰ ਚੁਣੀ ਗਈ ਹੈ। ਇਸ ਤੋਂ ਪਹਿਲਾਂ ਕਮਲਾ ਹੈਰਿਸ ਵਾਈਸ ਪ੍ਰੈਜੀਡੈਂਟ ਵਜੋਂ ਸੇਵਾਵਾਂ ਨਿਭਾ ਰਹੇ ਸਨ। ਜੋਏ ਬਾਈਡਨ ਰਾਸ਼ਟਰਪਤੀ ਬਣੇ ਸਨ ਤੇ ਉਹਨਾਂ ਦੇ ਨਾਲ ਹੀ ਇਹਨਾਂ ਦੀ ਭੂਮਿਕਾ ਬਤੌਰ ਵਾਈਸ ਪ੍ਰੈਜੀਡੈਂਟ ਰਹੀ ਹੈ। ਐਤਕੀ ਡੈਮੋਕਰੇਟਿਕ ਪਾਰਟੀ ਵੱਲੋਂ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਦੀ ਉਮੀਦਵਾਰ ਐਲਾਨਿਆ ਗਿਆ ਹੈ। ਅਮਰੀਕਾ ਦੀ ਰਾਸ਼ਟਰਪਤੀ ਲਈ ਕਮਲਾ ਹੈਰਿਸ ਦਾ ਮੁਕਾਬਲਾ ਹੁਣ ਡੋਨਾਲਡ ਟਰੰਪ ਨਾਲ ਹੋਵੇਗਾ। ਜਿਹੜੇ ਕਿ ਪਹਿਲਾਂ ਹੀ ਰਾਸ਼ਟਰਪਤੀ ਰਹਿ ਚੁੱਕੇ ਹਨ। ਅਮਰੀਕਾ ਵਿੱਚ ਕਮਲਾ ਹੈਰਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕਮਲਾ ਹੈਰਿਸ ਡੋਨਾਲਡ ਟਰੰਪ ਨੂੰ ਸਿਆਸੀ ਮੈਦਾਨ ਵਿੱਚ ਚਿੱਤ ਕਰ ਸਕਣਗੇ ਜਾਂ ਨਹੀਂ।
CATEGORIES ਅੰਤਰਰਾਸ਼ਟਰੀ