ਪੰਜਾਬ ਲਈ ਅਲਰਟ!ਇਨ੍ਹਾਂ ਇਲਾਕਿਆਂ ਵਿਚ 18 ਤੋਂ 22 ਫਰਵਰੀ ਤੱਕ ਭਾਰੀ ਮੀਂਹ ਤੇ ਗੜੇਮਾਰੀ

ਅੱਜ 18 ਫਰਵਰੀ ਤੋਂ ਕਈ ਸੂਬਿਆਂ ਦਾ ਮੌਸਮ ਬਦਲਣ ਵਾਲਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਉੱਤਰੀ ਤੇ ਪੱਛਮੀ ਭਾਰਤ ਦੇ ਵੱਡੇ ਹਿੱਸਿਆਂ ਲਈ ਇੱਕ ਮਹੱਤਵਪੂਰਨ ਮੌਸਮ ਚਿਤਾਵਨੀ ਜਾਰੀ ਕੀਤੀ ਹੈ।ਜਿਸ ਤਹਿਤ ਅਗਲੇ ਕੁਝ ਦਿਨਾਂ ਵਿੱਚ ਗੜੇਮਾਰੀ ਅਤੇ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ।
ਮੌਸਮ ਵਿਭਾਗ ਅਨੁਸਾਰ 18 ਤੋਂ 22 ਫਰਵਰੀ ਦਰਮਿਆਨ ਪੰਜਾਬ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ, ਹਨ੍ਹੇਰੀ ਅਤੇ ਗੜੇਮਾਰੀ ਹੋਵੇਗੀ। ਹਰਿਆਣਾ,ਚੰਡੀਗੜ੍ਹ,ਪੱਛਮੀ ਉੱਤਰ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਰਾਜਸਥਾਨ ਵਿੱਚ 19 ਅਤੇ 20 ਫਰਵਰੀ ਨੂੰ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ। 18 ਤੋਂ 21 ਫਰਵਰੀ ਤੱਕ ਕਸ਼ਮੀਰ ਘਾਟੀ ਦੇ ਜ਼ਿਆਦਾਤਰ ਇਲਾਕਿਆਂ ‘ਚ ਭਾਰੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਉਧਰ ਮੌਸਮ ਵਿਭਾਗ ਦੀ ਚੇਤਾਵਨੀ ਤੋਂ ਬਾਅਦ ਕਿੰਨੂੰ ਕਾਸ਼ਤਕਾਰਾਂ ਲਈ ਚਿੰਤਾ ਵਾਲੀ ਗੱਲ ਹੈ। ਕਿਉੰਕਿ ਇਸ ਸਮੇਂ ਕਿੰਨੂੰ ਦੀ ਫ਼ਸਲ ਖੇਤਾਂ ਵਿਚ ਖੜੀ ਹੈ।

CATEGORIES
Share This

COMMENTS

Wordpress (0)
Disqus (0 )
Translate