ਸਰਕਾਰੀ ਆਈ ਟੀ ਆਈ ਫ਼ਾਜ਼ਿਲਕਾ ਵਿੱਚ ਲੱਗਿਆ ਪਲੇਸਮੈਂਟ ਕੈਂਪ
ਸਰਕਾਰੀ ਆਈ ਟੀ ਫ਼ਾਜ਼ਿਲਕਾ ਵਿੱਚ ਲੱਗਿਆ ਪਲੇਸਮੈਂਟ ਕੈਂਪ ਜਿਸ ਵਿੱਚ ਹੀਰੋ ਮੋਟਰ ਕੋਰਪ, ਹਰਿਦੁਆਰ ਵਿਸ਼ੇਸ਼ ਤੌਰ ਤੇ ਪਹੁੰਚੀ ਇਸ ਰੋਜ਼ਗਾਰ ਮੇਲੇ ਵਿਚ ਪਲੇਸਮੈਂਟ ਅਫਸਰ ਸ੍ਰੀ ਰਾਏ ਸਾਹਿਬ ਨੇ ਦੱਸਿਆ ਕਿ ਸਿਖਿਆਰਥੀਆਂ ਦੀ ਪਲੇਸਮੈਂਟ ਮੁਹਿੰਮ ਤਹਿਤ ਸਮੇਂ ਸਮੇਂ ਤੇ ਸਰਕਾਰੀ ਆਈ ਟੀ ਆਈ ਫਾਜ਼ਿਲਕਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਂਦਾ ਹੈ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਵਲੋ ਭਾਗ ਲਿਆ ਜਾਂਦਾ ਹੈ । ਸੰਸਥਾ ਦੇ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ , ਟ੍ਰੇਨਿੰਗ ਅਫ਼ਸਰ ਸ੍ਰੀ ਅੰਗਰੇਜ਼ ਸਿੰਘ ਅਤੇ ਟ੍ਰੇਨਿੰਗ ਅਫ਼ਸਰ ਸ੍ਰੀ ਮਦਨ ਲਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਇਆ ਇਸ ਮੇਲੇ ਵਿੱਚ ਸਭ ਤੋਂ ਪਹਿਲਾਂ ਕੈਂਡੀਡੇਟ ਦੀ ਰਜਿਸਟ੍ਰੇਸ਼ਨ ਕੀਤੀ ਗਈ ਜਿਸ ਵਿੱਚ ਸ੍ਰੀ ਰਾਕੇਸ਼ ਕੁਮਾਰ, ਸ੍ਰੀ ਸਚਿਨ , ਸ੍ਰੀ ਅਨਿਲ ਕੰਬੋਜ ਅਤੇ ਆਈ ਟੀ ਆਈ ਸਿਖਿਆਰਥੀਆ ਦਾ ਉੱਘਾ ਯੋਗਦਾਨ ਰਿਹਾ ਕੰਪਨੀ ਤੋਂ ਆਏ ਹੋਏ ਸ੍ਰੀ ਧੀਰਜ ,ਸ੍ਰੀ ਅਭਿਸ਼ੇਕ ਮੈਨੇਜਰ ਐਚ ਆਰ ਨੇ ਸਭ ਤੋਂ ਪਹਿਲਾਂ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਅਤੇ ਬਾਅਦ ਵਿੱਚ ਇੰਟਰਵਿਊ ਕੀਤੀ ਗਈ ਜਿਸ ਵਿਚ ਮਕੈਨਿਕ ਮੋਟਰ ਵਹੀਕਲ ,ਮਸ਼ੀਨਿਸ਼ਟ, ਫਿਟਰ, ਵੇਲਡਰ, ਇਲੈਟ੍ਰੀਸ਼ਨ ਅਤੇ ਬਾਹਰਲੀਆ ਆਈ ਟੀ ਆਈ ਦੇ ਉਮੀਦਵਾਰਾਂ ਨੇ ਵੀ ਭਾਗ ਲਿਆ।ਟ੍ਰੇਨਿੰਗ ਅਫਸਰ ਸ ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿਚ ਮਜੁਦਾ ਸਿਖਿਆਰਥੀ ਨੇ ਵੀ ਅਨੁਸ਼ਾਸਨ ਅਤੇ ਇਸ ਮੇਲੇ ਦੀ ਐਡ ਕਰਨ ਵਿਚ ਉਘਾ ਯੋਗਦਾਨ ਦਿੱਤਾ ਅਤੇ ਇਸ ਮੌਕੇ ਹੀਰੋ ਮੋਟਰ ਕੋਰਪ, ਹਰਿਦੁਆਰ ਵਲੋ 40 ਉਮੀਦਵਾਰਾ ਦੀ ਚੋਣ ਕੀਤੀ ਗਈ । ਪ੍ਰੋਗਰਾਮ ਅਫਸਰ ਸਰਦਾਰ ਗੁਰਜੰਟ ਸਿੰਘ ਵੱਲੋਂ ਇਸ ਮੇਲੇ ਵਿਚ ਪਹੁੰਚੇ ਉਮੀਦਵਾਰਾਂ ਅਤੇ ਕੰਪਨੀ ਵਾਲਿਆ ਦਾ ਧੰਨਵਾਦ ਕੀਤਾ ਗਿਆ। ਇਸ ਮੇਲੇ ਦੌਰਾਨ ਸਮੂਹ ਸਟਾਫ ਦਾ ਯੋਗਦਾਨ ਰਿਹਾ ।


