ਬਿਊਟੀ ਪਾਰਲਰ ਤਿਆਰ ਹੋਣ ਜਾ ਰਹੀ ਦੁਲਹਨ ਨਾਲ ਵਾਪਰਿਆ ਹਾਦਸਾ

ਖੰਨਾ ਦੇ ਪਿੰਡ ਭਾਦਲਾ ਵਿੱਚ ਅੱਜ ਇੱਕ ਲੜਕੀ ਦਾ ਵਿਆਹ ਹੋ ਰਿਹਾ ਹੈ। ਪਰਿਵਾਰਕ ਮੈਂਬਰ ਉਸ ਨੂੰ ਕਾਰ ਵਿੱਚ ਬਿਊਟੀ ਪਾਰਲਰ ਲੈ ਕੇ ਜਾ ਰਹੇ ਸਨ। ਰਸਤੇ ਵਿੱਚ ਧੁੰਦ ਕਾਰਨ ਕਾਰ ਇੱਕ ਟਰੱਕ ਨਾਲ ਟਕਰਾ ਗਈ। ਖੁਸ਼ਕਿਸਮਤੀ ਰਹੀ ਕਿ ਕਾਰ ਵਿਚ ਸਵਾਰ ਲੋਕਾਂ ਨੂੰ ਕੋਈ ਸੱਟ ਨਹੀਂ ਲੱਗੀ। ਲਾੜੀ ਵੀ ਵਾਲ ਵਾਲ ਬਚ ਗਈ।ਗੱਡੀਆਂ ਦਾ ਆਪਸ ਵਿੱਚ ਟਕਰਾਉਣ ਦਾ ਸਿਲਸਿਲਾ ਰੋਡਵੇਜ ਦੀ ਬੱਸ ਨਾਲ ਹੋਇਆ। ਇੱਕ ਮੋਟਰਸਾਈਕਲ ਸਵਾਰ ਜਾ ਰਿਹਾ ਸੀ ਤਾਂ ਧੁੰਦ ਵਿੱਚ ਐਸਐਸਪੀ ਦਫਤਰ ਦੇ ਸਾਹਮਣੇ ਨੈਸ਼ਨਲ ਹਾਈਵੇ ਉਤੇ ਖੜ੍ਹੀ ਰੋਡਵੇਜ ਦੀ ਬੱਸ ਦੇ ਪਿੱਛੇ ਮੋਟਰਸਾਈਕਲ ਟਕਰਾ ਗਿਆ। ਪਿਛੇ ਆ ਰਹੇ ਟਰੱਕ ਚਾਲਕ ਨੇ ਟਰੱਕ ਰੋਕ ਲਿਆ।ਉਦੋਂ ਹੀ ਕਾਰ ਦੀ ਟੱਕਰ ਹੋ ਗਈ।

CATEGORIES
Share This

COMMENTS

Wordpress (0)
Disqus (0 )
Translate