ਪੰਜਾਬ ਸਰਕਾਰ ਦਾ ਵੱਡਾ ਫੈਂਸਲਾ, ਹੁਣ ਅਧਿਆਪਕ ਘਰ ਦੇ ਨੇੜੇ ਕਰਵਾ ਸਕਦੇ ਨੇ ਬਦਲੀ

ਪੰਜਾਬ ਕੈਬਨਿਟ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹੋਈ ਅੱਜ ਬੈਠਕ ਦੌਰਾਨ ਕਈ ਵੱਡੇ ਫੈਸਲੇ ਲਏ ਗਏ ਇਸ ਦੌਰਾਨ ਅਧਿਆਪਕਾਂ ਲਈ ਖੁਸ਼ਖਬਰ ਇਹ ਹੈ ਕਿ ਮਾਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਅਧਿਆਪਕ ਹੁਣ ਆਪਣੇ ਘਰ ਦੇ ਬਿਲਕੁਲ ਨੇੜੇ ਬਦਲੀ ਕਰਵਾ ਸਕਦਾ ਹੈ। ਜਿਸ ਲਈ ਪ੍ਰਕਿਰਿਆ ਸੌਖੀ ਕੀਤੀ ਜਾ ਰਹੀ ਹੈ। ਇਸ ਬਾਰੇ ਸਿੱਖਿਆ ਵਿਭਾਗ ਜਲਦੀ ਫੈਂਸਲਾ ਕਰੇਗਾ।
ਇਸ ਤੋਂ ਇਲਾਵਾ ਕਰੀਬ 11 ਲੱਖ ਰਾਸ਼ਨ ਕਾਰਡ ਵੀ ਬਹਾਲ ਕੀਤੇ ਗਏ ਜਿਹੜੇ ਕੱਟੇ ਗਏ ਸਨ।
27 ਜਨਵਰੀ ਤੇ ਪੰਜਾਬ ਵਿੱਚ ਦਿੱਲੀ ਦੀ ਤਰਜ ਦੇ ਫਰਿਸ਼ਤੇ ਸਕੀਮ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਜਖਮੀ ਨੂੰ ਹਸਪਤਾਲ ਭਰਤੀ ਕਰਵਾਉਣ ਵਾਲੇ ਨੂੰ ਨਗਦ ਇਨਾਮ ਦਿੱਤਾ ਜਾਇਆ ਕਰੇਗਾ।ਇਸ ਤੋਂ ਇਲਾਵਾ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ 6 ਹਜਾਰ ਤੋਂ 10000 ਕੀਤੀ ਗਈ ਹੈ।

CATEGORIES
Share This

COMMENTS

Wordpress (0)
Disqus (0 )
Translate