ਜਤਿੰਦਰ ਸਿੰਘ ਔਲਖ ਆਈਪੀਐਸ ਹੋਣਗੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ
ਅਬੋਹਰ ਨੇੜਲੇ ਪਿੰਡ ਕਲਰ ਖੇੜਾ ਦੇ ਮੂਲ ਵਾਸੀ ਨੇ ਔਲਖ
ਚੰਡੀਗੜ੍ਹ 24 ਜਨਵਰੀ। ਪੰਜਾਬ ਕੈਬਨਿਟ ਦੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਬੈਠਕ ਦੌਰਾਨ ਸੇਵਾ ਮੁਕਤ ਆਈਪੀਐਸ ਜਤਿੰਦਰ ਸਿੰਘ ਔਲਖ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਹੈ।ਉਹਨਾਂ ਵੱਲੋਂ ਇਸ ਦੀ ਪੁਸ਼ਟੀ ਕਰਦਿਆਂ ਰਾਜਪਾਲ ਨੂੰ ਜਤਿੰਦਰ ਸਿੰਘ ਔਲਖ ਦੇ ਨਾਮ ਦੀ ਸਿਫਾਰਿਸ਼ ਭੇਜੀ ਗਈ। ਸ. ਜਤਿੰਦਰ ਸਿੰਘ ਔਲਖ ਮਿਹਨਤੀ ਤੇ ਇਮਾਨਦਾਰ ਸ਼ਖਸ਼ੀਅਤ ਦੇ ਮਾਲਕ ਹਨ। ਪੰਜਾਬ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਦੌਰਾਨ ਉਹ ਵੱਖ-ਵੱਖ ਅਹੁਦਿਆਂ ਤੇ ਰਹੇ ਤੇ ਉਹਨਾਂ ਨੇ ਹਰ ਇੱਕ ਰੂਪ ਵਿੱਚ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ। ਜਤਿੰਦਰ ਸਿੰਘ ਔਲਖ ਅਬੋਹਰ ਨੇੜਲੇ ਪਿੰਡ ਕਲਰਖੇੜਾ ਦੇ ਮੂਲ ਰੂਪ ਵਿੱਚ ਵਾਸੀ ਹਨ ਬਾਅਦ ਵਿੱਚ ਉਹਨਾਂ ਦਾ ਪਰਿਵਾਰ ਬਰਗਾੜੀ ਵਿਖੇ ਰਹਿਣ ਲੱਗ ਗਿਆ ਸੀ। ਪੰਜਾਬ ਭਰ ਵਿੱਚ ਜਤਿੰਦਰ ਸਿੰਘ ਔਲਖ ਦੀ ਪਛਾਣ ਇੱਕ ਇਮਾਨਦਾਰ ਅਫਸਰ ਵਜੋਂ ਹੈ। ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦਾ ਨਾਮ ਪੀਪੀਐਸਸੀ ਦੇ ਚੇਅਰਮੈਨ ਲਈ ਚੱਲ ਰਿਹਾ ਸੀ ਤੇ ਅੱਜ ਉਨਾਂ ਦੇ ਨਾਮ ਤੇ ਮੋਹਰ ਲੱਗ ਗਈ ਹੈ।



