ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ

ਸੋਸ਼ਲ ਮੀਡੀਆ ਰਾਹੀਂ ਚਮਕਣ ਵਾਲੇ ਭਾਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਵੱਲੋਂ ਇੱਕ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਇਹ ਗ੍ਰਿਫਤਾਰੀ ਬਲੈਕਮੇਲ ਕਰਨ ਦੇ ਲੱਗੇ ਇਲਜ਼ਾਮਾਂ ਤੋਂ ਬਾਅਦ ਪਈ ਕਾਰਵਾਈ ਵਿੱਚ ਹੋਈ। ਲੁਧਿਆਣਾ ਪੁਲਿਸ ਵੱਲੋਂ ਇੰਦਰਜੀਤ ਕੌਰ ਜੋ ਕਿ ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ ਉਸ ਦੀ ਸ਼ਿਕਾਇਤ ਉੱਪਰ ਭਾਨਾ ਸਿੱਧੂ ਦੇ ਖਿਲਾਫ ਧਾਰਾ 384 ਆਈਪੀਸੀ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਤੇ ਉਸੇ ਮੁਕਦਮੇ ਵਿੱਚ ਭਾਨਾ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇੰਦਰਜੀਤ ਕੌਰ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਉਸਨੇ ਭਰਨੇ ਸਿੱਧੂ ਤੇ ਪੈਸੇ ਮੰਗਣ ਤੇ ਧਮਕਾਉਣ ਸਮੇਤ ਵੱਖ-ਵੱਖ ਤਰ੍ਹਾਂ ਦੇ ਦੋਸ਼ ਲਾਏ ਹਨ। ਭਾਨਾ ਸਿੱਧੂ ਦੀ ਗਿਰਫਤਾਰੀ ਦੀ ਪੁਸ਼ਟੀ ਜਸਕਿਰਨਜੀਤ ਸਿੰਘ ਤੇਜਾ ਡੀਸੀਪੀ ਲੁਧਿਆਣਾ ਵੱਲੋਂ ਕੀਤੀ ਗਈ ਹੈ। ਦੱਸਣ ਯੋਗ ਹੈ ਕਿ ਭਾਨਾ ਸਿੱਧੂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਟਰੈਵਲ ਏਜੰਟਾਂ ਤੋਂ ਲੋਕਾਂ ਦੇ ਪੈਸੇ ਵਾਪਸ ਕਰਵਾਏ ਜਾ ਰਹੇ। ਉਹਦੇ ਕੋਲ ਉਹਨਾਂ ਲੋਕਾਂ ਦੀ ਵੱਡੀ ਭੀੜ ਵੀ ਵੇਖਣ ਨੂੰ ਮਿਲਦੀ ਸੀ ਜਿਨਾਂ ਦੇ ਪੈਸੇ ਟਰੈਵਲ ਏਜੰਟਾਂ ਕੋਲ ਫਸੇ ਹੋਏ ਸਨ। ਜਿਸ ਬਾਰੇ ਭਾਨਾ ਸਿੱਧੂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਲਗਾਤਾਰ ਅਪਡੇਟ ਵੀ ਪਾਉਂਦਾ ਰਹਿੰਦਾ ਸੀ। ਹੁਣ ਲੱਖੇ ਸਿਧਾਣੇ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਵਿੱਚ ਵੀ ਭਾਨਾ ਸਿੱਧੂ ਸ਼ਾਮਿਲ ਚੱਲ ਰਿਹਾ ਸੀ। ਉਧਰ ਕਈ ਲੋਕਾਂ ਵੱਲੋਂ ਭਾਨੇ ਸਿੱਧੂ ਦੀ ਗ੍ਰਫਤਾਰੀ ਦੀ ਨਿੰਦਿਆ ਕੀਤੀ ਜਾ ਰਹੀ ਹੈ।

CATEGORIES
Share This

COMMENTS

Wordpress (0)
Disqus (0 )
Translate