ਚਰਚ ਲਿਜਾਣ ਬਹਾਨੇ ਆਟੋ ਚਾਲਕ ਨੇ ਲੜਕੀ ਦਾ ਕਤਲ ਕਰ ਲਾਸ਼ ਨਾਲ ਕੀਤਾ ਜ਼ਬਰ ਜ਼ਿਨਾਹ

ਜਲੰਧਰ ਪੁਲਿਸ ਨੇ 25 ਦਸੰਬਰ ਨੂੰ ਕ੍ਰਿਸਮਿਸ ਵਾਲੀ ਰਾਤ ਇੱਕ ਲੜਕੀ ਦੇ ਹੋਏ ਅੰਨੇ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਤੇ ਇਸ ਮਾਮਲੇ ਵਿੱਚ ਇੱਕ ਆਟੋ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਲੰਧਰ ਦਿਹਾਤੀ ਥਾਣਾ ਦੇ ਡੀਐਸਪੀ ਸੁਰਿੰਦਰ ਧੋਗੜੀ ਨੇ ਦੱਸਿਆ ਕਿ 25 ਦਸੰਬਰ ਦੀ ਰਾਤ ਨੂੰ ਇੱਕ ਕੁੜੀ ਕ੍ਰਿਸਮਸ ਦੇ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਜਲੰਧਰ ਆਈ ਸੀ ਤੇ ਉਸ ਨੇ ਖਾਂਬੜਾ ਚਰਚ ਵਿੱਚ ਜਾਣ ਲਈ ਇੱਕ ਆਟੋ ਲਿਆ। ਆਟੋ ਦੇ ਵਿੱਚ ਦੋ ਜਣੇ ਹੋਰ ਵੀ ਬੈਠੇ ਹੋਏ ਸਨ। ਲੜਕੀ ਨੂੰ ਖਾਂਬੜਾ ਚਰਚ ਇਲਾਕੇ ਬਾਰੇ ਬਹੁਤਾ ਪਤਾ ਨਹੀਂ ਸੀ ਕਿ ਕਿੱਧਰ ਹੈ। ਆਟੋ ਚਾਲਕ ਸੋਨੂੰ ਨੇ ਦੂਜੇ ਦੋ ਜਣਿਆਂ ਨੂੰ ਉਹਨਾਂ ਦੇ ਟਿਕਾਣਿਆਂ ਉੱਤੇ ਉਤਾਰ ਦਿੱਤਾ ਤੇ ਬਾਅਦ ਵਿੱਚ ਲੜਕੀ ਨੂੰ ਖਾਂਬੜਾ ਚਰਚ ਲਿਜਾਣ ਦੀ ਬਜਾਏ ਉਸ ਨੂੰ ਸੁੰਨ ਸਾਨ ਜਗ੍ਹਾ ਤੇ ਲੈ ਗਿਆ। ਨਸ਼ੇ ਦੀ ਹਾਲਤ ਵਿੱਚ ਸੋਨੂ ਨੇ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਲੜਕੀ ਨਾ ਮੰਨੀ ਤਾਂ ਸੋਨੂ ਨੇ ਉਸ ਦਾ ਗਲਾ ਘੁੱਟ ਕੇ ਲੜਕੀ ਦਾ ਕਤਲ ਕਰ ਦਿੱਤਾ। ਸੋਨੂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਉਸਨੇ ਦੋ ਵਾਰ ਲੜਕੀ ਦੀ ਲਾਸ਼ ਨਾਲ ਜਬਰ ਜਨਾਹ ਵੀ ਕੀਤਾ। ਆਟੋ ਚਾਲਕ ਨੇ ਲੜਕੀ ਦੀ ਲਾਸ਼ ਨੂੰ ਨਹਿਰ ਕਿਨਾਰੇ ਝਾੜੀਆਂ ਵਿੱਚ ਸੁੱਟ ਦਿੱਤਾ। 26 ਦਸੰਬਰ ਨੂੰ ਪੁਲਿਸ ਨੂੰ ਲਾਸ਼ ਬਾਰੇ ਪਤਾ ਲੱਗਿਆ ਤਾਂ ਲਾਸ਼ ਨੂੰ ਸਰਕਾਰੀ ਹਸਪਤਾਲ ਲਿਆ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ। ਉਸੇ ਦਿਨ ਤੋਂ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਸੀ। ਅੱਜ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਂਦਿਆਂ ਆਟੋ ਚਾਲਕ ਸੋਨੂ ਨੂੰ ਗ੍ਰਿਫਤਾਰ ਕਰ ਲਿਆ ਤੇ ਸਾਰੇ ਖ਼ੁਲਾਸੇ ਕੀਤੇ।

CATEGORIES
Share This

COMMENTS

Wordpress (0)
Disqus (0 )
Translate