chandigarh-ਆਪ ਤੇ ਕਾਂਗਰਸ ਵਿੱਚ ਹੋਇਆ ਗਠਜੋੜ
ਚੰਡੀਗੜ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਐਨਡੀਏ ਨੂੰ ਮਾਤ ਦੇਣ ਲਈ ਵਿਰੋਧੀ ਧਿਰਾਂ ਵੱਲੋਂ ਮਹਾਂਗਠਜੋੜ ਬਣਾਉਣ ਦੀਆਂ ਇੱਕ ਪਾਸੇ ਪੂਰੇ ਜ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ ਉਥੇ ਦੂਜੇ ਪਾਸੇ ਆਪ ਤੇ ਕਾਂਗਰਸ ਦੇ ਗਠਜੋੜ ਦਾ ਮੁੱਢ ਬੰਨਿਆ ਜਾ ਚੁੱਕਿਆ ਹੈ। ਆਪ ਤੇ ਕਾਂਗਰਸ ਵਿੱਚ ਗਠਜੋੜ ਹੋ ਗਿਆ। ਇਸ ਦੀ ਪੁਸ਼ਟੀ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਮੌਕੇ ਆਪ ਤੇ ਕਾਂਗਰਸ ਵਿੱਚ ਹੋਏ ਗਠਜੋੜ ਤੋਂ ਹੁੰਦੀ ਹੈ। ਚੰਡੀਗੜ੍ਹ ਵਿੱਚ ਕਾਂਗਰਸ ਵੱਲੋਂ ਗਠਜੋੜ ਤੇ ਮੋਹਰ ਲੱਗਣ ਤੋਂ ਬਾਅਦ ਮੇਅਰ ਦੀ ਚੋਣ ਲਈ ਆਪਣੇ ਨਾਮ ਵਾਪਸ ਲੈ ਲਏ ਗਏ ਹਨ। ਜਿਸ ਤੋਂ ਸਾਫ ਹੋ ਗਿਆ ਕਿ 18 ਜਨਵਰੀ ਨੂੰ ਕਾਂਗਰਸ ਦੇ ਸਮਰਥਨ ਨਾਲ ਚੰਡੀਗੜ੍ਹ ਵਿੱਚ ਆਪ ਦਾ ਮੇਅਰ ਬਣਨਾ ਲਗਭਗ ਤੈਅ ਹੈ। ਚੰਡੀਗੜ੍ਹ ਵਿੱਚ ਆਪ ਤੇ ਕਾਂਗਰਸ ਦੇ ਹੋਏ ਗਠਜੋੜ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ ਪੰਜਾਬ ਵਿੱਚ ਦੋਨਾਂ ਪਾਰਟੀਆਂ ਦਾ ਸਮਝੌਤਾ ਤੈਅ ਹੈ ਜਿਸ ਤੋਂ ਬਾਅਦ ਕਈ ਕਾਂਗਰਸ ਦੇ ਉਹ ਲੀਡਰ ਜਿਹੜੇ ਆਪ ਨੂੰ ਪਸੰਦ ਨਹੀਂ ਕਰਦੇ ਉਹ ਭਾਜਪਾ ਵਿੱਚ ਜਾ ਸਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸੀਟਾਂ ਦੀ ਵੰਡ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਕਿਵੇਂ ਹੁੰਦੀ ਹੈ।



