ਔਰਤ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲਿਆਂ ਨੂੰ ਪੰਜ ਪੰਜ ਸਾਲ ਦੀ ਸਜ਼ਾ
ਫਾਜ਼ਿਲਕਾ 17 ਦਸੰਬਰ। ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਇੱਕ ਔਰਤ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਲਈ ਉਸਦੇ ਪਤੀ ਅਤੇ ਉਸਦੀ ਭਰਜਾਈ ਨੂੰ ਪੰਜ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਤੇ ਵਾਧੂ ਸਜ਼ਾ ਭੁਗਤਣੀ ਪਵੇਗੀ।
ਜਾਣਕਾਰੀ ਅਨੁਸਾਰ ਬਹਾਵ ਵਾਲਾ ਪੁਲਿਸ ਥਾਣੇ ਵਿੱਚ 4 ਅਗਸਤ 2020 ਨੂੰ ਐਫਆਈਆਰ ਨੰਬਰ 118 ਦਰਜ ਹੋਈ ਸੀ ਜੋ ਕਿ ਸ਼ਿਕਾਇਤ ਕਰਤਾ ਲਾਭ ਸਿੰਘ ਨੇ ਦਰਜ ਕਰਵਾਈ ਸੀ । ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਸਦੀ ਭੈਣ ਪ੍ਰਿਤਪਾਲ ਕੌਰ ਨੇ ਆਪਣੇ ਪਤੀ ਨਵਪ੍ਰੀਤ ਸਿੰਘ ਅਤੇ ਸੱਸ ਜੋ ਕਿ ਹੁਣ ਮਰ ਚੁੱਕੀ ਹੈ ਅਤੇ ਉਸਦੀ ਭਰਜਾਈ ਕਰਮਜੀਤ ਕੌਰ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਹੈ ਉਕਤ ਕੇਸ ਦੀ ਸੁਣਵਾਈ ਕਰਦਿਆਂ ਮਾਨਯੋਗ ਅਦਾਲਤ ਨੇ ਮਿਰਤਕਾਂ ਦੇ ਪਤੀ ਨਵਪ੍ਰੀਤ ਸਿੰਘ ਅਤੇ ਉਸਦੀ ਭਰਜਾਈ ਕਰਮਜੀਤ ਕੌਰ ਨੂੰ ਇਹ ਸਜ਼ਾ ਸੁਣਾਈ ਹੈ । ਨਵਪ੍ਰੀਤ ਸਿੰਘ ਰਾਮਪੁਰਾ ਪਿੰਡ ਦਾ ਵਸਨੀਕ ਸੀ।
CATEGORIES ਪੰਜਾਬ