ਸਿਖਿਆ ਦੇ ਪ੍ਰਸਾਰ ਨੂੰ ਫੈਲਾਉਣ ਲਈ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ- ਅਮਨਦੀਪ ਸਿੰਘ ਗੋਲਡੀ ਮੁਸਾਫਰ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੰਗਰ ਖੇੜਾ ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ 2023 ਅਤੇ ਸਕੂਲ ਮੈਗਜ਼ੀਨ ‘ਕਲਮੀ ਸੁਗੰਧ’ ਲੋਕ ਅਰਪਣ
ਅਬੋਹਰ 17 ਦਸੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੰਗਰ ਖੇੜਾ ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ 2023 ਅਤੇ ਸਕੂਲ ਮੈਗਜ਼ੀਨ ‘ਕਲਮੀ ਸੁਗੰਧ’ ਦਾ ਲੋਕਾਅਰਪਣ ਕਰਵਾਇਆ ਗਿਆ। ਇਸ ਦੌਰਾਨ ਬਤੌਰ ਮੁੱਖ ਮਹਿਮਾਨ ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਪਹੁੰਚੇ ਸਨ | ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਸੁਖਬੀਰ ਸਿੰਘ ਬੱਲ, ਜਿਲਾ ਸਿੱਖਿਆ ਅਫਸਰ (ਸੈ਼.ਸਿੱ.), ਫ਼ਾਜ਼ਿਲਕਾ, ਸ੍ਰੀ ਪੰਕਜ ਅੰਗੀ, ਉਪ ਜਿਲਾ ਸਿੱਖਿਆ ਅਫਸਰ (ਸੈ਼.ਸਿੱ.), ਫ਼ਾਜ਼ਿਲਕਾ, ਸ੍ਰੀ ਦੌਲਤ ਰਾਮ, ਜਿਲਾ ਸਿੱਖਿਆ ਅਫਸਰ (ਐ.ਸਿੱ.), ਫ਼ਾਜ਼ਿਲਕਾ, ਸ੍ਰੀ ਸਤੀਸ਼ ਕੁਮਾਰ, ਜਿਲਾ ਸਿੱਖਿਆ ਅਫਸਰ (ਐ.ਸਿੱ.) ਫਿਰੋਜ਼ਪੁਰ ਇਸ ਸਮਾਗਮ ਵਿੱਚ ਪਹੁੰਚੇ ਸਨ |

ਇਸ ਮੌਕੇ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਸ. ਸੁਖਬੀਰ ਸਿੰਘ ਬਲ , ਸ੍ਰੀ ਸਤੀਸ਼ ਕੁਮਾਰ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਧਰਮਪਾਲ ਜਾਲਪ ਦੁਆਰਾ ਜੋਤ ਜਲਾ ਕੇ ਸਮਾਰੋਹ ਦਾ ਉਦਘਾਟਨ ਕੀਤਾ ਗਿਆ । ਸਮਾਰੋਹ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਸਵਾਗਤੀ ਗੀਤ ਨਾਲ ਕੀਤੀ ਗਈ।
ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ
ਸਿਖਿਆ ਦੇ ਪ੍ਰਸਾਰ ਨੂੰ ਫੈਲਾਉਣ ਲਈ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ | ਉਨ੍ਹਾਂ ਸਕੂਲ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਸ੍ਰੀ ਧਰਮਪਾਲ ਜਾਲਪ ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਸਕੂਲ ਬਹੁਤ ਵਧੀਆ ਤਰੱਕੀ ਕਰ ਰਿਹਾ ਹੈ ਜਿਨਾਂ ਦੀ ਮਿਹਨਤ ਸਦਕਾ ਇਹ ਸਕੂਲ ਪ੍ਰਾਈਵੇਟ ਸਕੂਲ ਨੂੰ ਵੀ ਮਾਤ ਪਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਸਕੂਲ ਦੇ ਵਿਕਾਸ ਲਈ ਸਕੂਲ ਨੂੰ 62 ਲੱਖ 50 ਹਜਾਰ ਰੁਪਏ ਅਤੇ ਸਕੂਲ ਵਿੱਚ ਠੰਡੇ ਪਾਣੀ ਲਈ ਆਰੋ ਲਗਵਾਉਣ ਲਈ 50 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ।
ਜਿਲਾ ਸਿੱਖਿਆ ਅਫਸਰ ਸਰਦਾਰ ਸੁਖਬੀਰ ਸਿੰਘ ਬਲ ਨੇ ਵੀ ਸਕੂਲ ਦੀ ਵਧੀਆ ਕਾਰਗੁਜ਼ਾਰੀ ਅਤੇ ਮਿਆਰੀ ਸਿੱਖਿਆ ਲਈ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸਕੂਲ ਇੰਨੇ ਵਧੀਆ ਢੰਗ ਨਾਲ ਸਿੱਖਿਆ ਦਾ ਪ੍ਰਸਾਰ ਕਰ ਰਿਹਾ ਹੈ ਕਿ ਇਸ ਪਿੰਡ ਵਿੱਚ ਇੱਕ ਵੀ ਪ੍ਰਾਈਵੇਟ ਸਕੂਲ ਨਹੀਂ ਹੈ।
ਸਕੂਲ ਪ੍ਰਿੰਸੀਪਲ, ਸ੍ਰੀ ਧਰਮਪਾਲ ਜਾਲਪ ਨੇ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਦਾ ਜ਼ਿਕਰ ਕਰਦਿਆਂ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਅਤੇ ਸਕੂਲ ਵਿੱਚ ਪਹੁੰਚੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਐਸਐਮਸੀ ਪ੍ਰਧਾਨ, ਪਿੰਡ ਦੇ ਪਤਵੰਤੇ ਸੱਜਣ, ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਦਾ ਇਸ ਸਮਾਰੋਹ ਵਿੱਚ ਪਹੁੰਚਣ ਦੇ ਲਈ ਧੰਨਵਾਦ ਕੀਤਾ।
ਵਿਦਿਆਰਥੀਆਂ ਦੁਆਰਾ ਭੰਗੜਾ, ਗਿੱਧਾ,ਫੈਸ਼ਨ ਸ਼ੋ,ਸਕਿੱਟ, ਲੁੱਢੀ, ਪੰਜਾਬੀ, ਰਾਜਸਥਾਨੀ ਅਤੇ ਹਰਿਆਣਵੀ ਲੋਕ ਗੀਤ ਅਤੇ ਨਾਚ, ਕੋਰੀਓਗ੍ਰਾਫੀ , ਆਦਿ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਕਲਾ ਪ੍ਰਦਰਸ਼ਨੀ, ਬਿਜਨਸ ਬਲਾਸਟਰ ਪ੍ਰਦਰਸ਼ਨੀ ਅਤੇ ਲਾਈਬ੍ਰੇਰੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਦੌਰਾਨ ਬੋਰਡ ਦੀ ਪ੍ਰੀਖਿਆ ਵਿੱਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਸਕੂਲ ਵਿੱਚ ਪਹੁੰਚੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਵੀ ਸਕੂਲ ਵਿੱਚ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ।

ਇਸ ਤੋਂ ਇਲਾਵਾ ਵੱਖ ਵੱਖ ਸਕੂਲਾਂ ਤੋਂ ਪ੍ਰਿੰਸੀਪਲ, ਮੁੱਖ ਅਧਿਆਪਕ, ਸਮੂਹ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜਰ ਸਨ।

CATEGORIES
Share This

COMMENTS

Wordpress (0)
Disqus (0 )
Translate