ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਹੋਈਆਂ ਮਾਪੇ ਅਧਿਆਪਕ ਮਿਲਣੀਆਂ, ਹਜ਼ਾਰਾ ਮਾਪੇ ਮਿਲਣੀਆ ਵਿਚ ਹੋਏ ਸ਼ਾਮਿਲ

ਮਾਪਿਆਂ  ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ  ਦੀ ਕੀਤੀ ਪ੍ਰਸੰਸਾ

ਫਾਜ਼ਿਲਕਾ 17 ਦਸੰਬਰ।ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਕੂਲਾਂ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਸਿਰਜਿਆ ਗਿਆ ਉਪਰਾਲਾ ਕਾਫੀ ਸਾਰਥਿਕ ਸਿੱਧ ਹੋਇਆ। ਜ਼ਿਲ੍ਹਾ ਫਾਜ਼ਿਲਕਾ ਵਿਚ ਵੀ ਮਾਪੇ-ਅਧਿਆਪਕ ਮਿਲਣੀ ਨੂੰ ਕਾਫੀ ਹੁੰਗਾਰਾ ਮਿਲਿਆ।

ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸੁਖਬੀਰ ਸਿੰਘ ਬੱਲ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਪੰਕਜ ਅੰਗੀ, ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਅੰਜੂ ਸੇਠੀ, ਬੀ.ਐਲ.ਓ ਅਤੇ ਕਈ ਹੋਰ ਅਧਿਕਾਰੀਆਂ ਸਮੇਤ ਫਾਜਿਲਕਾ ਦੇ ਵੱਖ-ਵੱਖ ਸਕੂਲਾ ਵਿਚ ਜਾ ਕੇ ਮਾਪੇ ਅਧਿਆਪਕ ਮਿਲਣੀ ਦਾ ਜਾਇਜ਼ਾ ਲਿਆ ਅਤੇ ਇਸ ਨੂੰ ਹੋਰ ਵਧੀਆ ਬਣਾਉਣ ਦੇ ਸੁਝਾਅ ਵੀ ਦਿੱਤੇ । ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਹਜਾਰਾਂ ਮਾਪਿਆ ਨੇ ਆਪਣੇ ਬੱਚਿਆ ਦੀ ਪੜਾਈ  ਅਤੇ ਸਕੂਲ ਵੱਲੋਂ ਵਿਦਿਅਰਥੀਆ ਨੂੰ ਦਿੱਤੀਆ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਹਾਸਲ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਵਿਖੇ ਲਾਇਬ੍ਰੇਰੀ ਲੰਗਰ ਖਿੱਚ ਦਾ ਕੇਂਦਰ ਬਣੀ। ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ ਵਿਦਿਆਰਥੀ ਬੈਂਡ ਨਾਲ ਮਾਪਿਆ ਦਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧਰਮਪੁਰਾ, ਸਰਕਾਰੀ ਹਾਈ ਸਕੂਲ ਆਲਮਗੜ੍ਹ,ਸਰਕਾਰੀ ਪ੍ਰਾਇਮਰੀ ਸਕੂਲ ਖਾਟਵਾ ਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਡੰਗਰ ਖੇੜਾ ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਅਤੇ ਅਧਿਆਪਕਾਂ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ। ਸਕੂਲਾਂ ਵਿੱਚ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਜ਼ਿਲ੍ਹਾ ਸਿੱਖਿਆ ਅਫਸਰ ਡਾ. ਸੁਖਬੀਰ ਸਿੰਘ ਬੱਲ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਪੰਕਜ ਅੰਗੀ, ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਅੰਜੂ ਸੇਠੀ ਨੇ ਦੱਸਆ ਕਿ ਮਾਣਯੋਗ ਸਿਖਿਆ ਮੰਤਰੀ ਵਲੋਂ ਲਿਆ ਗਿਆ ਫੈਸਲਾ ਕਿ ਇਸ ਵਾਰ ਸਾਰੇ ਵਿਦਿਆਰਥੀ ਆਪਣੇ ਮਾਪਿਆ ਨੂੰ ਨਾਲ ਲੈ ਕੇ ਸਕੂਲ ਆਉਣਗੇ ਬਹੁਤ ਹੀ ਕਾਮਯਾਬ ਰਿਹਾ। ਉਨ੍ਹਾਂ ਕਿਹਾ ਕਿ ਜਦ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਸਕੂਲਾਂ ਵਿਚ ਮੇਲੇ ਅਤੇ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਸੀ। ਸਕੂਲੀ ਸਟਾਫ ਵਲੋ ਮਾਪਿਆਂ ਦਾ ਭਰਵਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਦੇ ਮਨੋਰੰਜਨ ਲਈ ਕਈ ਪ੍ਰਕਾਰ ਦੀਆ ਖੇਡਾਂ ਕਰਵਾਈਆ ਗਈਆ। ਕਿਤਾਬਾਂ ਅਤੇ ਹੋਰ ਸਾਜੋ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ । ਉਨ੍ਹਾਂ ਦੱਸਿਆ ਕਿ ਮਾਪਿਆਂ ਨੂੰ ਸਕੂਲ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਾਂ ਦੀ ਜਾਣਕਾਰੀ ਦਿੱਤੀ ਗਈ ।ਕਈ ਸਕੂਲਾਂ ਵਿਚ ਐਨ ਸੀ ਸੀ ਦੇ ਕੈਡਿਟਾਂ ਵਲੋ ਸਲਾਮੀ ਦਿੱਤੀ ਗਈ । ਕਈ ਸਕੂਲਾਂ ਨੇ ਆਪੋ ਆਪਣੇ ਬੈਂਡ ਨਾਲ ਮਾਪਿਆ ਦਾ ਸਵਾਗਤ ਕੀਤਾ। ਇਸ  ਦੌਰਾਨ ਮਾਪਿਆਂ ਨੇ ਪੰਜਾਬ ਸਰਕਾਰ ਅਤੇ ਸਿਖਿਆ ਮੰਤਰੀ ਵੱਲੋਂ ਕੀਤੇ ਇਸ ਉਪਰਾਲੇ ਅਤੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਬੱਚਿਅਆਂ ਨੂੰ ਦਿੱਤੀਆ ਜਾ ਰਹੀਆਂ ਸਹੂਲਤਾਂ ਦੀ ਪ੍ਰਸ਼ੰਸਾ ਕੀਤੀ ਗਈ।

          ਜ਼ਿਲ੍ਹਾ ਸਿੱਖਿਆ ਅਫਸਰ ਡਾ. ਸੁਖਬੀਰ ਸਿੰਘ ਬੱਲ ਅਤੇ ਦੌਲਤ ਰਾਮ ਵੱਲੋਂ ਜ਼ਿਲ੍ਹੇ ਦੇ ਸਾਰੇ ਸਕੂਲ ਮੁਖੀਆ, ਅਧਿਆਪਕਾਂ ਨੂੰ ਮਿਲਣੀ ਸਫਲ ਬਣਾਉਣ ਲਈ  ਵਧਾਈ ਦਿੱਤੀ ਹੈ ਅਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਚੰਗੇ ਉਪਰਾਲੇ ਕਰ ਰਹੀ ਹੈ, ਜਿਸਦੇ ਸਦਕਾ ਸਰਕਾਰੀ ਸਕੂਲ ਹੁਣ ਮਾਣ ਬਣ ਰਹੇ  ਹਨ ਅਤੇ ਅਧਿਆਪਕ ਮਾਣ ਨੂੰ ਚਾਰ ਚੰਦ ਲਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ , ਐਮੀਨੈਂਸ ਸਕੂਲਾਂ ਵਿੱਚ ਵੀ ਦਾਖਲੇ ਲਈ ਮਾਪਿਆਂ ਨੁੰ ਉਤਸ਼ਾਹਿਤ ਕੀਤਾ ਗਿਆ।

CATEGORIES
Share This

COMMENTS

Wordpress (0)
Disqus (0 )
Translate