ਰਾਜਸਥਾਨ ਦੇ ਇਸ ਪਿੰਡ ਵਿੱਚ ਇੱਕ ਵੀ ਬੰਦੇ ਨੇ ਨਹੀਂ ਪਾਈ ਵੋਟ

ਜੈਪੁਰ 26 ਨਵੰਬਰ 2023। ਰਾਜਸਥਾਨ ਵਿਧਾਨ ਸਭਾ ਚੋਣਾਂ 2023 ਲਈ ਇੱਕ ਪਾਸੇ ਜਿੱਥੇ ਸੂਬੇ ਭਰ ਵਿੱਚ ਵੋਟਾਂ ਪੈ ਰਹੀਆਂ ਸਨ ਉੱਥੇ ਰਾਜਸਥਾਨ ਦਾ ਇੱਕ ਅਜਿਹਾ ਪਿੰਡ ਸੀ ਜਿੱਥੇ ਪਿੰਡ ਵਾਲਿਆਂ ਨੇ ਵੋਟਾਂ ਨਹੀਂ ਪਾਈਆਂ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣ ਦਾ ਸਮਾਂ ਸੀ ਪਰ ਪਿੰਡ ਵਾਲਿਆਂ ਵਿੱਚੋਂ ਇੱਕ ਵੀ ਬੰਦਾ ਵੋਟ ਪਾਉਣ ਨਹੀਂ ਗਿਆ। ਚੋਣ ਅਮਲਾ ਸਾਰਾ ਦਿਨ ਬੂਥ ਉੱਪਰ ਲੋਕਾਂ ਨੂੰ ਉਡੀਕਦਾ ਰਿਹਾ। ਇਸ ਦੌਰਾਨ ਲੋਕਾਂ ਵਿੱਚ ਇਸ ਗੱਲ ਦਾ ਗੁੱਸਾ ਸੀ ਕਿ ਉਹਨਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਗਿਆ। ਰਾਜਸਥਾਨ ਦੇ ਰਾਜਧਾਨੀ ਜੈਪੁਰ ਦੇ ਨੇੜਲੇ ਪਿੰਡ ਪਾਲਵਾਲਾ ਜਟਾਣ ਦੀ। ਲੋਕਾਂ ਦੀ ਮੰਗ ਸੀ ਕਿ ਉਹਨਾਂ ਦੇ ਪਿੰਡ ਨੂੰ ਤੁੰਗਾਂ ਨਾਲ ਜੋੜਿਆ ਜਾਵੇ। ਪਰ ਉਹਨਾਂ ਦੀ ਸਮੱਸਿਆ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਜਿਸ ਕਾਰਨ ਰੋਸ ਵਜੋਂ ਪਿੰਡ ਵਾਲਿਆਂ ਨੇ ਚੋਣਾਂ ਦਾ ਬਾਈਕਾਟ ਕੀਤਾ। ਅਖੀਰ ਛੇ ਸੱਤ ਸੂਬੇ ਦੇ ਸਰਕਾਰੀ ਕਰਮਚਾਰੀਆਂ ਨੇ ਆ ਕੇ ਇਸ ਪਿੰਡ ਵਿੱਚ ਵੋਟਾਂ ਪਾਈਆਂ। 3 ਦਸੰਬਰ ਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ।

CATEGORIES
Share This

COMMENTS

Wordpress (0)
Disqus (0 )
Translate