ਅਧਿਆਪਕਾਂ ਲਈ ਖੁਸ਼ੀ ਵਾਲੀ ਖ਼ਬਰ!ਵਿਭਾਗ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਚੰਡੀਗੜ੍ਹ 28 ਨਵੰਬਰ। ਚੰਡੀਗੜ ਸਿੱਖਿਆ ਵਿਭਾਗ ਵੱਲੋਂ ਗੈਸਟ ਕਾਂਟ੍ਰੈਕਟ ਅਤੇ ਸਮੱਗਰਾ ਸਿੱਖਿਆ ਮੁਹਿੰਮ ਤਹਿਤ ਨਿਯੁਕਤ ਹੋਏ ਅਧਿਆਪਕਾਂ ਦੀ ਉਮਰ ਜੁਆਈਨਿੰਗ ਦੇ ਸਮੇਂ ਜੇਕਰ 37 ਸਾਲ ਤੱਕ ਸੀ ਤਾਂ ਉਹ ਰੈਗੂਲਰ ਭਰਤੀ ‘ਚ ਅਪਲਾਈ ਕਰ ਸਕਦੇ ਹਨ। ਇਹ ਸਹੂਲਤ ਸਕੂਲ ਸਿੱਖਿਆ ਵਿਭਾਗ ਨੇ 1036 ਰੈਗੂਲਰ ਅਧਿਆਪਕਾਂ ਦੇ ਅਹੁਦਿਆਂ ਲਈ ਸ਼ੁਰੂ ਕੀਤੀ ਭਰਤੀ ਪ੍ਰਕਿਰਿਆ ‘ਚ ਮੁਹੱਈਆ ਕਰਵਾਈ ਹੈ। ਸਿੱਖਿਆ ਵਿਭਾਗ ਵਿਸ਼ੇਸ਼ ਅਧਿਆਪਕ ਜੇ.ਬੀ.ਟੀ 47 ਅਤੇ ਵਿਸ਼ੇਸ਼ ਅਧਿਆਪਕ ਟੀ. ਜੀ.ਟੀ 49 ਅਹੁਦਿਆਂ ਲਈ ਅਰਜ਼ੀਆਂ ਮੰਗ ਚੁੱਕਾ ਹੈ। ਲਿਖਤੀ ਪ੍ਰੀਖਿਆ 6 ਜਨਵਰੀ ਨੂੰ ਲਈ ਜਾਵੇਗੀ।ਉੱਥੇ ਹੀ ਪੀ.ਜੀ.ਟੀ ਦੇ 98 ਅਹੁਦਿਆਂ ਲਈ ਵਿਭਾਗ ਅਰਜ਼ੀਆਂ ਦੀ ਪ੍ਰਕਿਰਿਆ ਪੂਰੀ ਕਰ ਚੁੱਕਾ ਹੈ ਬਸ ਲਿਖ਼ਤੀ ਟੈਸਟ ਹੋਣਾ ਹੈ। ਸਿੱਖਿਆ ਵਿਭਾਗ ਵੱਲੋਂ ਜੂਨੀਅਰ ਬੇਸਿਕ ਟੀਚਰ 293 ਅਹੁਦਿਆਂ ‘ਤੇ ਅਜੇ ਅਪਲਾਈ ਕਰਨ ਦੀ ਪ੍ਰਕਿਰਿਆ ਜਾਰੀ ਹੈ। ਸਕੂਲ ਸਿੱਖਿਆ ਵਿਭਾਗ ਨੂੰ 1082 ‘ਚੋਂ 1036 ਅਹੁਦਿਆਂ ਨੂੰ ਦੁਬਾਰਾ ਭਰਨ ਦੀ ਮਨਜ਼ੂਰੀ ਮਿਲੀ ਹੈ। ਦੁਬਾਰਾ ਭਰਨ ਦੀ ਮਨਜ਼ੂਰੀ ਤੋਂ ਬਾਅਦ ਵਿਭਾਗ ਜੇ. ਬੀ.ਟੀ ਦੇ 292, ਸਪੈਸ਼ਲ ਐਜੂਕੇਸ਼ਨ ਦੇ 96 ਅਤੇ ਪੀ.ਜੀ.ਟੀ ਦੇ 98 ਅਹੁਦਿਆਂ ‘ਤੇ ਭਰਤੀ ਕਰ ਰਿਹਾ ਹੈ।
ਜੂਨੀਅਰ ਬੇਸਿਕ ਟੀਚਰ ਦੇ 293 ਅਹੁਦਿਆਂ ਦੀ ਭਰਤੀ ਪ੍ਰਕਿਰਿਆ ‘ਚ ਅਰਜ਼ੀਆਂ ਮੰਗੀਆਂ ਜਾ ਚੁੱਕੀਆਂ ਹਨ। ਸਮੇਂ-ਸਮੇਂ ‘ਤੇ ਭਰਤੀ ਨਾ ਹੋਣ ਕਾਰਨ ਰੱਦ ਹੋ ਚੁੱਕੇ 1082 ਅਧਿਆਪਕਾਂ ਦੇ ਅਹੁਦਿਆਂ ‘ਚੋਂ 500 ਅਹੁਦਿਆਂ ਨੂੰ ਦੁਬਾਰਾ ਭਰਨ ਦੀ ਮਨਜ਼ੂਰੀ ਮਿਲ ਗਈ ਹੈ। ਅਪ੍ਰੈਲ ‘ਚ 536 ਅਹੁਦਿਆਂ ਨੂੰ ਦੁਬਾਰਾ ਭਰਨ ਦੀ ਮਨਜ਼ੂਰੀ ਮਿਲੀ ਸੀ। 2 ਵਾਰ ਮਿਲੀ ਮਨਜ਼ੂਰੀ ਤੋਂ ਬਾਅਦ ਵਿਭਾਗ ਦੇ ਰੱਦ ਹੋ ਚੁੱਕੇ 1082 ‘ਚੋਂ 1036 ਅਹੁਦਿਆਂ ਨੂੰ ਹੁਣ ਦੁਬਾਰਾ ਭਰਨ ਦਾ ਰਾਹ ਸਾਫ਼ ਹੋ ਗਿਆ ਹੈ।