ਬ੍ਰਿਟਿਸ਼ ਕੋਲੰਬੀਆ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ 2 ਜਣਿਆਂ ਦੀ ਹੋਈ ਮੌਤ
ਕਨੈਡਾ 29 ਅਕਤੂਬਰ
ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਨੇੜੇ ਹਾਈਵੇ 95 ਸਾਊਥ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 2 ਜਣਿਆਂ ਦੀ ਮੌਤ ਹੋ ਗਈ ਜਦਕਿ 2 ਜ਼ਖਮੀ ਹੋ ਗਏ।ਜਾਣਕਰੀ ਅਨੁਸਾਰ ਗੋਲਡਨ ਤੋਂ 17 ਕਿੱਲੋਮੀਟਰ ਦੀ ਦੂਰੀ ‘ਤੇ ਇਹ ਹਾਦਸਾ ਵਾਪਰਿਆ। ਆਰਸੀਐੱਮਪੀ ਅਨੁਸਾਰ ਇਕ SUV ਆਪਣਾ ਸੰਤੁਲਨ ਗਵਾ ਬੈਠੀ ‘ਤੇ ਟਰਾਂਸਪੋਰਟ ਟਰੱਕ ‘ਚ ਜਾ ਵੱਜੀ।ਟੱਕਰ ਤੋਂ ਬਾਅਦ ਵਾਹਨਾਂ ਨੂੰ ਅੱਗ ਲੱਗ ਗਈ।ਇਸ ਹਾਦਸੇ ਦੌਰਾਨ ਐਸਯੂਵੀ ਚ ਸਵਾਰ ਦੋਨਾਂ ਜਣਿਆਂ ਦੀ ਮੌਤ ਹੋ ਗਈ। ਟਰਾਂਸਪੋਰਟ ਟਰੱਕ ‘ਚ ਵੀ 2 ਵਿਅਕਤੀ ਸਵਾਰ ਸਨ ਜੋ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
CATEGORIES ਅੰਤਰਰਾਸ਼ਟਰੀ