ਕਨੇਡਾ ਰਹਿ ਰਹੇ ਪੰਜਾਬੀ ਨੌਜਵਾਨ ਦੀ ਪਾਣੀ ‘ਚ ਡੁੱਬਣ ਕਾਰਨ ਮੌਤ

ਚੰਡੀਗੜ੍ਹ 14 ਮਈ। ਕਨੇਡਾ ਗਏ ਪੰਜਾਬੀ ਨੌਜਵਾਨ ਦੀ ਬਾਣੀ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਠਿੰਡਾ ਦੇ ਪਿੰਡ ਦੁੰਨੇ ਵਾਲੇ ਤੋਂ ਕਨੇਡਾ ਗਿਆ ਨੌਜਵਾਨ ਗਗਨਦੀਪ ਸਿੰਘ 25 ਸਾਲ ਹੁਣ ਵਰਕ ਪਰਮਿਟ ਤੇ ਕਨੇਡਾ ਦੇ ਸ਼ਹਿਰ ਬਰੈਮਪਟਨ ਨਾਲ ਲੱਗਦੇ ਇਲਾਕੇ ਕੈਲੇਡਨ ਵਿੱਚ ਰਹਿ ਰਿਹਾ ਸੀ। ਪਰਿਵਾਰ ਦੇ ਸੁਪਨੇ ਪੂਰੇ ਕਰਨ ਗਏ ਗਗਨਦੀਪ ਸਿੰਘ ਦੀ ਮੌਤ ਹੋਣ ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਦੱਸਣ ਯੋਗ ਹੈ ਕਿ ਗਗਨਦੀਪ ਬੀਤੇ ਦੇਣੀ ਨਦੀ ਵਿੱਚ ਡੁੱਬ ਗਿਆ ਸੀ। ਪਰਿਵਾਰ ਵੱਲੋਂ ਉਸ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਲਈ ਮਦਦ ਦੀ ਗੁਹਾਰ ਲਾਈ ਗਈ ਹੈ ਜਿਸ ਲਈ ਗੋ ਫੰਡ ਪੇਜ ਵੀ ਬਣਾਇਆ ਗਿਆ ਹੈ।

CATEGORIES
Share This

COMMENTS

Wordpress (0)
Disqus ( )
Translate