ਗੋਪੀਚੰਦ ਕਾਲਜ ਦੇ ਅੰਗਰੇਜ਼ੀ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਵੱਖ-ਵੱਖ ਪ੍ਰਾਪਤੀਆਂ

ਅਬੋਹਰ (ਜਗਜੀਤ ਸਿੰਘ ਧਾਲੀਵਾਲ) ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਪਿ੍ੰਸੀਪਲ ਡਾ: ਰੇਖਾ ਸੂਦ ਹਾਂਡਾ ਦੀ ਯੋਗ ਅਗਵਾਈ ਹੇਠ ਆਪਣੇ ਸ਼ਾਨਦਾਰ ਨਤੀਜਿਆਂ ਲਈ ਹਮੇਸ਼ਾ ਹੀ ਸੁਰਖੀਆਂ ਵਿਚ ਰਿਹਾ ਹੈ |
      ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅੰਗਰੇਜ਼ੀ ਵਿਭਾਗ ਦੀ ਮੁਖੀ ਡਾ.ਆਰਤੀ ਕਪੂਰ ਨੇ ਦੱਸਿਆ ਕਿ ਵਿਭਾਗ ਦੀ ਸਾਬਕਾ ਵਿਦਿਆਰਥੀ ਹਰਮਨਦੀਪ ਕੌਰ ਨੇ ਯੂਜੀਸੀ ਨੈੱਟ-2023 ਦੀ ਪ੍ਰੀਖਿਆ 94.49 ਪ੍ਰਤੀਸ਼ਤ ਪ੍ਰਾਪਤ ਕਰਕੇ ਪਾਸ ਕੀਤੀ ਹੈ। ਦੂਜੇ ਪਾਸੇ ਸੈਸ਼ਨ 2020-22 ਦੀ ਵਿਦਿਆਰਥਣ ਸਿਮਰਨ ਮਿਗਲਾਨੀ ਨੂੰ ਕਾਨਵੋਕੇਸ਼ਨ-2023 ਦੇ ਮੌਕੇ ‘ਤੇ ਪੰਜਾਬ ਯੂਨੀਵਰਸਿਟੀ ਦੀ ਐਮ.ਏ ਅੰਗਰੇਜ਼ੀ ਦੇ ਨਤੀਜੇ ਅਨੁਸਾਰ ਮੈਰਿਟ ਸੂਚੀ ‘ਚ ਪਹਿਲਾ ਸਥਾਨ ਹਾਸਲ ਕਰਨ ‘ਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਸ਼ੀਤਲ ਨਰੂਲਾ ਨੂੰ ਯੂਨੀਵਰਸਿਟੀ ਨੇ ਦੂਜਾ ਸਥਾਨ ਹਾਸਲ ਕਰਨ ਲਈ ਸਨਮਾਨਿਤ ਕੀਤਾ।
      ਪਿ੍ੰਸੀਪਲ ਡਾ: ਰੇਖਾ ਸੂਦ ਹਾਂਡਾ ਨੇ ਅੰਗਰੇਜ਼ੀ ਵਿਭਾਗ ਦੀ ਮੁਖੀ ਡਾ: ਆਰਤੀ ਕਪੂਰ ਸਮੇਤ ਅੰਗਰੇਜ਼ੀ ਵਿਭਾਗ ਦੀ ਡਾ: ਸੀਮਾ ਸੋਮਾਨੀ, ਮੈਡਮ ਅਮਨਦੀਪ ਕੌਰ, ਮੈਡਮ ਸ਼ਿਵਾਂਗੀ, ਮੈਡਮ ਸਿਮਰਨ ਅਤੇ ਮੈਡਮ ਰਮਨਜੀਤ ਨੂੰ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

CATEGORIES
Share This

COMMENTS

Wordpress (0)
Disqus (0 )
Translate