ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਤਹਿਤ ਨਹਿਰੂ ਯੁਵਾ ਕੇਂਦਰ ਵੱਲੋਂ ਫੌਜ ਦੇ ਜਵਾਨਾਂ ਸਮੇਤ ਧਰਾਂਗਵਾਲਾ ਵਿੱਚ ਲਗਾਏ ਗਏ ਫੱਲਦਾਰ ਅਤੇ ਛਾਂਦਾਰ ਬੂਟੇ

ਆਜਾਦੀ ਦੇ 75 ਸਾਲ ਪੂਰੇ ਹੋਣ *ਤੇ ਆਜ਼ਾਦੀ ਕਾ ਅਮ੍ਰਿਤ ਮਹੋਸਤਵ ਤਹਿਤ ਪਿੰਡ ਵਿਖੇ 75 ਬੂਟੇ ਲਗਾਏ ਗਏ
ਫਾਜ਼ਿਲਕਾ, 9 ਅਗਸਤ
ਪੂਰੇ ਭਾਰਤ ਦੇਸ਼ ਵਿੱਚ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਤਹਿਤ ਸੁਤੰਤਰਤਾ ਦਿਵਸ ਮੌਕੇ ਨੂੰ ਧਿਆਨ ਵਿਚ ਰੱਖਦੇ ਹੋਏ ਨਹਿਰੂ ਯੁਵਾ ਕੇਂਦਰ ਵੱਲੋਂ ਫੌਜ ਦੇ ਜਵਾਨਾਂ ਸਮੇਤ ਪਿੰਡ ਧਰਾਂਗ ਵਾਲਾ ਜਿਲਾ ਫਾਜ਼ਿਲਕਾ ਵਿਚ 75 ਵੱਖ—ਵੱਖ ਤਰ੍ਹਾਂ ਦੇ ਛਾਂ ਅਤੇ ਫ਼ਲਦਾਰ ਰੁੱਖਾਂ ਦੇ ਬੂਟੇ ਲਗਾਏ ਗਏ।
ਨਹਿਰੂ ਯੂਵਾ ਕੇਂਦਰ ਫਾਜ਼ਿਲਕਾ/ਫਿਰੋਜ਼ਪੁਰ ਦੇ ਜ਼ਿਲ੍ਹਾ ਯੂਥ ਅਫਸਰ ਮਨੀਸ਼ਾ ਰਾਣੀ ਦੇ ਦਿਸ਼ਾ—ਨਿਰਦੇਸ਼ਾ *ਤੇ ਮਨਾਈ ਜਾ ਰਹੀ ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਵਲੰਟੀਅਰ ਰਾਮ ਚੰਦਰ ਨੇ ਦੱਸਿਆ ਕਿ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ।ਦੇਸ਼ ਨੂੰ ਆਜਾਦ ਕਰਵਾਉਣ ਵਾਲੇ ਉਨ੍ਹਾਂ ਮਹਾਨ ਵੀਰਾ ਤੇ ਯੌਧਿਆਂ ਨੂੰ ਸਮਰਪਿਤ ਇਹ ਵੱਖ—ਵੱਖ ਮੁਹਿੰਮਾਂ ਨੂੰ ਸਿਰਜ ਕੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੀ ਪਾਲਣਾ ਕਰਦਿਆਂ ਪਿੰਡ ਧਰਾਂਗਵਲਾ ਵਿਖੇ ਮੇਰੀ ਮਾਟੀ ਮੇਰਾ ਦੇਸ਼ ਪ੍ਰੋਗਰਾਮ ਤਹਿਤ 75 ਬੂਟੇ ਲਗਾ ਕੇ ਅਮ੍ਰਿਤ ਵਾਟੀਕਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦਾ ਮਕਸਦ ਸਾਡਾ ਆਲਾ—ਦੁਆਲਾ ਹਰਿਆ—ਭਰਿਆ ਤੇ ਸ਼ੁੱਧ ਹੋਵੇ ਅਤੇ ਬਿਮਾਰੀਆਂ ਮੁਕਤ ਵਾਤਾਵਰਣ ਪੈਦਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਕ ਇਕ ਬੁਟਾ ਲਗਾਉਣਾ ਚਾਹੀਦਾ ਤੇ ਇਸ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ।
ਇਸ ਮੌਕੇ ਪਿੰਡ ਵਿਚੋਂ ਦੋ ਸੇਵਾਮੁਕਤ ਫੋਜੀ ਪਰਿਵਾਰ ਦਾ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਵੱਲੋਂ ਜੰਗਾਂ ਲੜੀਆਂ ਗਈਆਂ ਸਨ ਤੇ ਦੇਸ਼ ਨੂੰ ਆਜਾਦ ਕਰਵਾਉਣ ਵਿਚ ਆਪਣਾ ਯੋਗਦਾਨ ਪਾਇਆ ਗਿਆ। ਇਸ ਤੋਂ ਇਲਾਵਾ ਸਵਰਗੀ ਜ਼ੋਗਿੰਦਰ ਸਿੰਘ ਤੇ ਚੁਨੀ ਰਾਮ ਦੇ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਆਰਮੀ ਕੈਂਟ ਦੇ ਅਫਸਰ, ਰਾਮਜੀ ਲਾਲ ਤੇ ਸਮੂਹ ਗ੍ਰਾਮ ਪੰਚਾਇਤ, ਸਤਪਾਲ, ਮਾਸਟਰ ਤਾਰਾ ਚੰਦ, ਸਾਬਕਾ ਫੌਜੀ ਯੁਨੀਅਨ ਪ੍ਰਧਾਨ ਮਲਕੀਤ ਸਿੰਘ ਤੇ ਹੋਰ ਪਤਵੰਤੇ ਸਜਨ ਮੌਜੂਦ ਸਨ।

default
CATEGORIES
Share This

COMMENTS

Wordpress (0)
Disqus (0 )
Translate