450 ਕਿਲੋਗ੍ਰਾਮ ਡੋਡਾ ਚੂਰਾ ਪੋਸਤ ਸਮੇਤ ਟਰੱਕ 2 ਵਿਅਕਤੀ ਕਾਬੂ

ਫਾਜ਼ਿਲਕਾ, 26 ਮਈ

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀ.ਜੀ.ਪੀ ਪੰਜਾਬ ਵੱਲੋ ਨਸ਼ੇ ਦੇ ਸਮੱਗਲਰਾ/ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਡਿਪਟੀ ਜਨਰਲ ਪੁਲਿਸ, ਫਿਰੋਜਪੁਰ ਰੇਂਜ, ਫਿਰੋਜਪੁਰ ਅਤੇ ਸੀਨੀਅਰ ਕਪਤਾਨ ਪੁਲਿਸ ਮੈਡਮ ਅਵਨੀਤ ਕੌਰ ਫਾਜਿਲਕਾ ਦੇ ਦਿਸ਼ਾ ਨਿਰਦੇਸ਼ ਹੇਠ ਉਪ ਕਪਤਾਨ ਪੁਲਿਸ ਸ. ਡ ਜਲਾਲਾਬਾਦ ਦੀ ਅਗਵਾਈ ਵਿੱਚ ਥਾਣਾ ਵੈਰੋਕੇ ਦੀ ਟੀਮ ਵੱਲੋਂ ਸ਼ਕੀ ਵਿਅਕਤੀਆਂ ਖਿਲਾਫ ਚੈਕਿੰਗ ਕੀਤੀ ਗਈ ਜਿਸ ਦੌਰਾਨ 450 ਕਿਲੋਗ੍ਰਾਮ ਡੋਡਾ ਚੂਰਾ ਪੋਸਤ ਸਮੇਤ ਟਰੱਕ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਝੁੱਗੀਆ ਨੰਦ ਸਿੰਘ ਤੇ ਅਰਨੀ ਵਾਲਾ ਆਦਿ ਨੂੰ ਜਾ ਰਹੇ ਸੀ ਤਾ ਮੁਖਬਰ ਖਾਸ ਨੇ ਸਥ ਗੁਰਦੀਪ ਸਿੰਘ ਪਾਸ ਇਤਲਾਹ ਦਿੱਤੀ ਕਿ ਲਾਦੂ ਰਾਮ ਪੁੱਤਰ ਬੁੱਧਾ ਰਾਮ ਅਤੇ ਰਾਜੂ ਰਾਮ ਪੁੱਤਰ ਮਾਹਣਾ ਰਾਮ ਵਾਸੀਆਨ ਪਾਲਡੀਯੋ ਦੀ ਢਾਣੀ ਸਿੰਘਾੜਸਰ ਹੰਸਾ ਦੇਸ਼ ਲੋਹਾਵੇਤ ਯੋਧਪੁਰ ਰਾਜਸਥਾਨ ਜੋ ਡੋਡੇ ਚੂਰਾ ਪੋਸਤ ਵੇਚਣ ਦੇ ਆਦੀ ਹਨ ਜੋ ਅੱਜ ਵੀ ਲਾਦੂ ਰਾਮ ਉਕਤਾਨ ਇੱਕ ਟਰੱਕ ਨੰਬਰੀ RJ-19GE -6837 ਮਾਰਕਾ ਟਾਟਾ 2518-ਸੀ ਰੰਗ ਚਿੱਟਾ ਅਤੇ ਬਾਡੀ ਲਾਲ ਪਰ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਜਲਾਲਾਬਾਦ ਦੀ ਤਰਫੋ ਪਿੰਡ ਝੁੱਗੀਆ ਨੰਦ ਸਿੰਘ ਵੱਲ ਆ ਰਹੇ ਹਨ ।

ਸਹਾਇਕ ਥਾਣੇਦਾਰ ਗੁਰਦੀਪ ਸਿੰਘ ਸਮੇਤ ਸਾਥੀ ਕ੍ਰਮਚਾਰੀਆ ਵੱਲੋ ਚੋਰਸਤਾ ਨੇੜੇ ਪਿੰਡ ਅਰਨੀਵਾਲਾ ਵਿਖੇ ਉਸ ਸਮੇਂ ਹੀ ਨਾਕਾਬੰਦੀ ਕਰਕੇ ਉਕਤ ਨੰਬਰੀ ਟਰੱਕ ਅਤੇ ਸਮੇਤ ਦੋਸ਼ੀ ਲਾਦੂ ਰਾਮ ਆਦਿ ਨੂੰ ਕਾਬੂ ਕੀਤਾ ਗਿਆ ਅਤੇ ਬਾਅਦ ਵਿੱਚ ਐਸ.ਆਈ ਸਚਿਨ ਮੁੱਖ ਅਫਸਰ ਥਾਣਾ ਵੈਰੋਕੇ ਵੱਲੋ ਮੌਕੇ *ਤੇ ਪਹੁੰਚ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਗਈ ਅਤੇ ਦੋਸ਼ੀ ਲਾਦੂ ਰਾਮ ਪੁੱਤਰ ਬੁੱਧਾ ਰਾਮ, ਰਾਜੂ ਰਾਮ ਪੁੱਤਰ ਮਾਹਣਾ ਰਾਮ ਵਾਸੀਆਨ ਪਾਲਝੀਯੋਂ ਦੀ ਢਾਣੀ ਸਿੰਘਾੜਸਰ ਹੰਸਾ ਦੇਸ਼ ਲੋਹਾਵਤ ਜੋਧਪੁਰ ਰਾਜਸਥਾਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 450 ਕਿੱਲੋਗ੍ਰਾਮ ਚੂਰਾ ਪੋਸਤ ਸਮੇਤ ਟਰੱਕ ਨੰਬਰੀ RJ-19-GE-6837 ਬ੍ਰਾਮਦ ਕੀਤਾ ਗਿਆ ਅਤੇ ਮੁਕੱਦਮਾ ਨੰਬਰ 69 ਮਿਤੀ 25-5-2023 ਅ/ਧ 15/29/61/85 ਐਨ.ਡੀ.ਪੀ.ਐਸ ਐਕਟ ਥਾਣਾ ਵੈਰੋਕੇ ਦਰਜ ਕੀਤਾ ਗਿਆ । ਉਕਤ ਮੁਕੱਦਮਾ ਦੀ ਤਫਤੀਸ਼ ਜਾਰੀ ਹੈ ਤਫਤੀਸ਼ ਐਸ.ਆਈ ਸਚਿਨ ਵੱਲੋਂ ਅਮਲ ਵਿਚ ਲਿਆਦੀ ਜਾ ਰਹੀ ਹੈ।

CATEGORIES
Share This

COMMENTS

Wordpress (0)
Disqus (0 )
Translate