ਬਨੇਗਾ ਵਲੰਟੀਅਰਜ਼ ਨੇ ਸਰਹੱਦੀ ਖੇਤਰ ਦਾ ਦੌਰਾ ਕਰ ਪ੍ਰਭਾਵਿਤ ਲੋਕਾਂ ਦੀ ਲਈ ਸਾਰ!

ਪ੍ਰਸ਼ਾਸਨ ਨੂੰ ਜ਼ਮੀਨੀ ਪੱਧਰ ‘ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਪਾਰਦਰਸ਼ੀ ਢੰਗ ਨਾਲ ਰਾਸ਼ਨ ਅਤੇ ਚਾਰੇ ਦੀ ਵੰਡ ਨੂੰ ਵੰਡਣਾ ਯਕੀਨੀ ਬਣਾਉਣ ਦੀ ਅਪੀਲ!
ਫਾਜ਼ਿਲਕਾ,16, ਜੁਲਾਈ: ਫਾਜ਼ਿਲਕਾ ਸਰਹੱਦੀ ਖੇਤਰ ਤੋਂ ਗੁਜ਼ਰਦੇ ਸਤਲੁਜ ਦਰਿਆ ਪਾਰਲੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਮਾਰ ਪੈਣ ਕਾਰਨ ਆਪਣੀ ਜ਼ਿੰਦਗੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਸ ਮੌਕੇ ਹਰ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ,ਉਥੇ ਅੱਜ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਬਨੇਗਾ ਵਲੰਟੀਅਰਜ਼ ਭਗਤ ਸਿੰਘ ਦੀ ਟੀ ਸ਼ਰਟ ਪਹਿਨ ਕੇ ਦੌਰਾ ਕਰਨ ਪਹੁੰਚੇ ਅਤੇ ਆ ਰਹੀਆਂ ਮੁਸ਼ਕਲਾਂ ਲਈ ਉਹਨਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ। ਇਹਨਾਂ ਵਲੰਟੀਅਰਜ਼ ਦੀ ਅਗਵਾਈ ਕਰ ਰਹੇ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀਵਾਲਾ,ਜ਼ਿਲ੍ਹਾ ਸਕੱਤਰ ਸ਼ੁਬੇਗ ਸਿੰਘ ਝੰਗੜਭੈਣੀ, ਕੁਲਦੀਪ ਬੱਖੂਸਾਹ, ਏ਼ਆਈਐਸਐਫ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮ ਵਾਲਾ ਅਤੇ ਖਰੈਤ ਬੱਘੇਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਤਲੁਜ ਪਾਰ ਹੜ੍ਹ ਨਾਲ ਪ੍ਰਭਾਵਤ ਲੋਕਾਂ ਨਾਲ ਗੱਲਬਾਤ ਕਰਨ ‘ਤੇ ਪਤਾ ਚੱਲਿਆ ਹੈ ਕਿ ਪ੍ਰਸ਼ਾਸਨ ਵੱਲੋਂ ਹਕੀਕੀ ਰੂਪ ਵਿੱਚ ਪੂਰੀ ਤਰ੍ਹਾਂ ਮਦਦ ਨਹੀਂ ਕੀਤੀ ਜਾ ਰਹੀ। ਉਹਨਾਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹਕੀਕੀ ਰੂਪ ਵਿੱਚ ਜ਼ਮੀਨੀ ਪੱਧਰ ‘ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਪਾਰਦਰਸ਼ੀ ਢੰਗ ਨਾਲ ਰਾਸ਼ਨ ਅਤੇ ਚਾਰੇ ਦੀ ਵੰਡ ਨੂੰ ਵੰਡਣਾ ਯਕੀਨੀ ਬਣਾਉਣ। ਦੋ ਦਰਜਨ ਦੇ ਕਰੀਬ ਪਹੁੰਚੇ ਵਲੰਟੀਅਰਸ ਨੇ ਪ੍ਰਭਾਵਤ ਲੋਕਾਂ ਨਾਲ ਆਪਣੀ ਇੱਕਜੁਟਤਾ ਦਿਖਾਉਂਦਿਆਂ ਕਿਹਾ ਕਿ ਹਰ ਔਖੀ ਘੜੀ ਵੇਲੇ ਉਹ ਆਪਣੇ ਇਹਨਾਂ ਸਰਹੱਦੀ ਲੋਕਾਂ ਦੇ ਨਾਲ ਖੜੇ ਹਨ। ਲੋਕਾਂ ਵੱਲੋਂ ਦੱਸੀਆਂ ਸਮੱਸਿਆਵਾਂ ਨੂੰ ਪ੍ਰਸ਼ਾਸ਼ਨ ਅੱਗੇ ਉਠਾਉਣ ਦੀ ਗੱਲ ਸੁਣਨ ਤੇ ਲੋਕਾਂ ਨੇ ਪਹੁੰਚੇ ਵਲੰਟੀਅਰਜ਼ ਦਾ ਧੰਨਵਾਦ ਕਰਦਿਆਂ ਕਿਹਾ ਉਹਨਾਂ ਦੇ ਆਗੂ ਪਹਿਲਾਂ ਵੀ ਪ੍ਰਸ਼ਾਸਨ ਨੂੰ ਮਿਲਦੇ ਰਹਿੰਦੇ ਹਨ। ਹੁਣ ਵੀ ਉਹਨਾਂ ਨੂੰ ਯਕੀਨ ਹੈ ਕਿ ਤੁਸੀਂ ਉਨ੍ਹਾਂ ਤੱਕ ਲੋੜੀਂਦਾ ਸਮਾਨ ਸਮੱਗਰੀ ਪਹੁੰਚਾਉਣ ਵਿਚ ਇੱਕ ਕੜੀ ਦਾ ਕੰਮ ਕਰੋਗੇ।
ਅਰਵੀਨ ਢਾਬਾਂ,ਸਤੀਸ਼ ਛੱਪੜੀਵਾਲਾ,ਸੁੱਖਾ ਝੰਗੜਭੈਣੀ,ਗੁਰਦਿਆਲ ਸਿੰਘ,ਛਿੰਦਰਪਾਲ,ਬਲਜਿੰਦਰ ਸਿੰਘ ਨਿੱਕਾ ਵੀ ਹਾਜ਼ਰ ਸਨ


