ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਬੰਧਾਂ ਸਬੰਧੀ ਸਿਹਤ ਟੀਮਾ ਕੀਤੀ ਤੈਨਾਤ -ਸਿਵਲ ਸਰਜਨ
ਫਾਜ਼ਿਲਕਾ 11 ਜੁਲਾਈ
ਜਿਲਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦੁਆਰਾ ਹੜ ਪ੍ਰਭਾਵਿਤ ਇਲਾਕਿਆਂ ਵਿਚ ਲਗਾਤਾਰ ਨਿਗਾਹ ਰੱਖੀ ਜਾ ਰਹੀ ਹੈ ਅਤੇ ਸਿਹਤ ਟੀਮਾ ਤੈਨਾਤ ਕੀਤੀ ਗਈ ਹੈ । ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਪੰਜਾਬ ਹਰ ਇੱਕ ਸਿਹਤ ਐਮਰਜੰਸੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹੈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਸਤੀਸ਼ ਗੋਇਲ ਸਿਵਲ ਸਰਜਨ ਫਾਜ਼ਿਲਕਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਰੇ ਜ਼ਿਲ੍ਹੇ ਵਿੱਚ 5 ਰੈਪਿਡ ਰਿਸਪੋਂਸ ਸਿਹਤ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਿਹਤ ਸਹੁਲ਼ਤਾਂ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ । ਇਸ ਦੇ ਨਾਲ ਪਿੰਡ ਮਹਾਤਮ ਨਗਰ ਪਿੰਡ ਦੇ ਸਕੂਲ ਵਿਖੇ ਪ੍ਰਸ਼ਾਸਨ ਵਲੋ ਬਣਾਏ ਗਏ ਕੰਟਰੋਲ ਰੂਮ ਵਿਖੇ ਸਿਹਤ ਵਿਭਾਗ ਵਲੋ 24ਘੰਟੇ ਐਂਬੂਲੈਂਸ ਸਮੇਤ ਟੀਮ ਲਗਾਈ ਗਈ ਹੈ।
ਸਿਵਲ ਸਰਜਨ ਨੇ ਕਿਹਾ ਕਿ ਮੀਂਹ ਦੇ ਮੌਸਮ ਵਿੱਚ ਆਪਣੇ ਖਾਣ ਪੀਣ ਦਾ ਖਾਸ ਖਿਆਲ ਰੱਖਿਆ ਜਾਵੇ, ਸ਼ੁੱਧ ਪਾਣੀ ਉਬਲਿਆ ਹੋਇਆ ਪੀਤਾ ਜਾਵੇ , ਹੱਥਾਂ ਦੀ ਸਾਫ ਸਫ਼ਾਈ ਆਦਿ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ ।
ਡਾ. ਗੋਇਲ ਨੇ ਦੱਸਿਆ ਕਿ ਸਿਹਤ ਵਿਭਾਗ ਕੋਲ ਹੜਾਂ ਸਬੰਧੀ ਕਿਸੇ ਤਰ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਦਵਾਈ ਦਾ ਪੂਰਾ ਸਟਾਕ ਹੈ ਅਤੇ ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਸਿਹਤ ਸਟਾਫ ਨੂੰ ਛੁੱਟੀ ਨਾ ਦੇਣ ਸਬੰਧੀ, ਆਪੋ ਆਪਣਾ ਹੈੱਡ ਕੁਆਰਟਰ ਮੈਨਟੇਨ ਕਰਨ ਅਤੇ ਬੈਂਡਾਂ ਦੀ ਉਪਲੱਬਧਤਾ ਯਕੀਨੀ ਬਣਾਏ ਜਾਣ ਸਬੰਧੀ ਹਦਾਇਤ ਜਾਰੀ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਲੋਕਾ ਨੂੰ ਸਿਹਤ ਵਿਭਾਗ ਦੇ ਕਰਮਚਾਰੀਆ ਵਲੋ ਬਰਸਾਤੀ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
—
ਗਰਭਵਤੀ ਔਰਤਾਂ ਦੀ ਆਸ਼ਾ ਵਰਕਰ ਬਣਾ ਰਹੀਆ ਹਨ ਲਿਸਟ
ਐਮਰਜੈਂਸੀ ਹਾਲਤ ਵਿਚ ਐਂਬੂਲੈਂਸ ਕੀਤੀ ਤੈਨਾਤ।
ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਦੱਸਿਆ ਕਿ ਜਿਨਾ ਗਭਰਵਤੀ ਔਰਤਾਂ ਦੀ ਡਿਲੀਵਰੀ ਹੋਣ ਵਾਲੀ ਹੈ ਉਹਨਾ ਦੀ ਲਿਸਟ ਆਸ਼ਾ ਵਰਕਰ ਅਤੇ ਏ ਐਨ ਐਮ ਵਲੋ ਤਿਆਰ ਕੀਤੀ ਗਈ ਹੈ ਅਤੇ ਸਟਾਫ ਲਗਾਤਾਰ ਉਹਨਾ ਦੇ ਸੰਪਰਕ ਵਿਚ ਹੈ । ਇਸ ਦੇ ਨਾਲ ਦਰਿਆ ਪਾਰ ਵਾਲੇ ਪਿੰਡਾ ਲਈ ਮਹਾਤਮ ਨਗਰ ਪਿੰਡ ਵਿਖੇ 24 ਘੰਟੇ ਐਂਬੂਲੈਂਸ ਡਰਾਈਵਰ ਸਮੇਤ ਡਿਊਟੀ ਲਗਾਈ ਗਈ ਹੈ ਤਾਕਿ ਗਰਭਵਤੀ ਔਰਤ ਨੂੰ ਐਮਰਜੈਂਸੀ ਹਾਲਤ ਵਿੱਚ ਜਰੂਰਤ ਪੈਣ ਤੇ ਸਰਕਾਰੀ ਹਸਪਤਾਲ ਸ਼ਿਫਟ ਕੀਤਾ ਜਾ ਸਕੇ । ਬਲਾਕ ਡੱਬਵਾਲਾ ਕਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਗਰਭਵਤੀ ਔਰਤਾਂ ਨੂੰ ਆਸ਼ਾ ਅਤੇ ਏ ਐਨ ਐਮ ਦਾ ਸਟਾਫ ਦਾ ਸੰਪਰਕ ਨੰਬਰ ਵੀ ਦਿੱਤਾ ਜਾ ਰਿਹਾ ਹੈ ਤਾਕਿ ਮੁਸ਼ਕਿਲ ਵਿਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।