ਮੌਸਮ ਨੇ ਬਦਲਿਆ ਮਿਜਾਜ, ਮੀਂਹ ਨੇ ਗਰਮੀ ਤੋਂ ਦਵਾਈ ਨਿਜਾਤ


ਅਬੋਹਰ, 6 ਜੁਲਾਈ
ਮੌਨਸੂਨ ਦੀ ਦਸਤਕ ਨਾਲ ਮੌਸਮ ਦਾ ਮਿਜਾਜ ਬਦਲ ਗਿਆ ਹੈ। ਬੀਤੇ ਕੱਲ੍ਹ ਤੋਂ ਰੁੱਕ ਰੁੱਕ ਕੇ ਹੋ ਰਹੀ ਬਾਰਿਸ਼ ਨੇ ਜਿੱਥੇ ਤਪਦੀ ਧਰਤੀ ਦਾ ਸੀਨਾ ਠਾਰ ਦਿੱਤਾ ਹੈ। ਉਥੇ ਹੀ ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਦੇ ਚਿਹਰਿਆਂ ਤੇ ਵੀ ਰੌਣਕ ਲੈ ਆਂਦੀ ਹੈ। ਮੰਗਲਵਾਰ ਤੱਕ ਪਾਰਾ 42 ਡਿਗਰੀ ਤੱਕ ਪਹੁੰਚਣ ਕਾਰਨ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਬੱਸ ਹੋ ਗਈ ਸੀ। ਇਸ ਵਿਚ ਸਭ ਤੋਂ ਜਿਆਦਾ ਔਖਿਆਈ ਮਜ਼ਦੂਰਾਂ ਨੂੰ ਝੱਲਣੀ ਪੈ ਰਹੀ ਸੀ। ਪਰ ਬੀਤੇ ਕੱਲ੍ਹ ਤੋਂ ਹੋ ਰਹੀ ਬਾਰਿਸ਼ ਨੇ ਗਰਮੀ ਤੋਂ ਨਿਜਾਤ ਦਵਾਈ ਹੈ। ਪਿੰਡ ਬੁਰਜਹਨੂੰਮਾਨਗੜ੍ਹ ਦੇ ਕੇਵਲ ਸਿੰਘ ਦਾ ਕਹਿਣਾ ਸੀ ਕਿ ਗਰਮੀ ਦੇ ਸੀਜਨ ਵਿਚ ਪਿੱਛਲੇ 15-20 ਦਿਨਾਂ ਤੋਂ ਝੋਨਾ ਲਾ ਰਹੇ ਮਜ਼ਦੂਰਾਂ ਨੂੰ ਸਭ ਤੋਂ ਜਿਆਦਾ ਗਰਮੀ ਨੇ ਸਤਾਇਆ ਸੀ। ਜਿਵੇਂ ਹੀ ਝੋਨੇ ਦਾ ਕੰਮ ਆਖਰੀ ਪੜਾਅ ਵੱਲ ਵੱਧਣ ਲੱਗਿਆ ਤਾਂ ਗਰਮੀ ਨੇ ਇਕਦਮ ਵੱਟ ਕੱਢ ਦਿੱਤੇ। ਦੁਪਹਿਰ ਵੇਲੇ ਤਾਂ ਜਿਵੇਂ ਸਾਹ ਨਿਕਲਦਾ ਪ੍ਰਤੀਤ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਮੀਂਹ ਤੋਂ ਬਅਦ ਹੀ ਸੁੱਖ ਦਾ ਸਾਹ ਆਇਆ ਹੈ।

CATEGORIES
TAGS
Share This

COMMENTS

Wordpress (0)
Disqus (0 )
Translate