ਪ੍ਰਾਇਮਰੀ ਸਕੂਲਾਂ ਵਿੱਚ ਸਮਰ ਕੈਂਪ ਦਾ ਆਯੋਜਨ


ਸ਼੍ਰੀ ਮੁਕਤਸਰ ਸਾਹਿਬ 3 ਜੁਲਾਈ
                          ਸਕੂਲ ਸਿੱਖਿਆ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਤੋਂ ਲੈ ਕੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਮਰ ਕੈਂਪ ਬੜੇ ਹੀ ਚਾਅ ਤੇ ਸ਼ਿੱਦਤ ਨਾਲ ਸ਼ੁਰੂ ਹੋ ਗਿਆ ਹੈ।
                       ਸ੍ਰੀਮਤੀ ਪ੍ਰਭਜੋਤ ਕੌਰ ਜਿ਼ਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ੍ਰੀ ਮੁਕਤਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਵਿਭਾਗੀ ਹਦਾਇਤਾਂ ਅਨੁਸਾਰ ਪ੍ਰਾਇਮਰੀ ਪੱਧਰ ਤੇ ਵਿਦਿਆਰਥੀਆਂ ਦਾ ਸਰਬ ਪੱਖੀ ਵਿਕਾਸ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
                       ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ. ਹਰਜੀਤ ਸਿੰਘ, ਸਮੂਹ ਬੀ.ਪੀ.ਈ.ਓ  ਸਾਹਿਬਾਨ ਅਤੇ ਸੈਂਟਰ ਹੈਡ ਟੀਚਰ ਸਾਹਿਬਾਨ ਵੱਲੋਂ ਯੋਜਨਾਬੰਦ ਤਰੀਕੇ ਨਾਲ ਵੱਖ ਵੱਖ ਸਕੂਲਾਂ ਵਿਖੇ ਵਿਜ਼ਟ ਕੀਤੀ ਅਤੇ  ਇਸ ਸਮਰ ਕੈਂਪ ਦੀ ਦੇਖ-ਰੇਖ ਕੀਤੀ ਗਈ ।
                     ਜਿ਼ਲ੍ਹੇ ਦੇ ਅਧਿਆਪਕ ਬੜੀ ਹੀ ਸ਼ਿਦਤ ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾ ਰਹੇ ਸਨ, ਜਿਨ੍ਹਾਂ ਨੂੰ ਕਰਕੇ ਵਿਦਿਆਰਥੀ ਬਹੁਤ ਹੀ ਖੁਸ਼ ਸਨ। ਜਿ਼ਲ੍ਹਾ ਸਿੱਖਿਆ ਅਫ਼ਸਰ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ 15 ਜੁਲਾਈ 2003 ਤੱਕ ਜਾਰੀ ਰਹੇਗਾ, ਜਿਸ ਦਾ ਸਮਾਂ ਸਵੇਰੇ 8 ਤੋਂ ਲੈਕੇ 1130 ਵਜੇ ਤੱਕ ਰਹੇਗਾ।
                   ਇਸ ਸਮੇਂ ਵਿੱਚ ਚਾਰ ਪੀਰੀਅਡਾਂ ਵਿੱਤ ਵਿਭਾਗ ਦੀ ਹਦਾਇਤ ਅਨੁਸਾਰ ਗਤੀਵਿਧੀਆਂ ਕਰਵਾਈਆਂ ਜਾਇਆਂ ਕਰਨਗੀਆਂ। ਉਹਨਾਂ ਦੱਸਿਆ ਕਿ ਜ਼ਿਲ੍ਹੇ  ਵਿੱਚ ਇਸ ਸਮਰ ਕੈਂਪ ਰਾਹੀਂ ਵਧੇਰੇ ਚੰਗੇ ਨਤੀਜੇ ਲੈਣ ਲਈ ਮਾਪਿਆਂ ਸਕੂਲ ਮੈਨੇਜਮੈਂਟ  ਕਮੇਟੀ, ਪੰਚਾਇਤਾਂ ਕਲੱਬ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਅਹਿਮ ਯੋਗਦਾਨ ਲਿਆ ਜਾ ਰਿਹਾ ਹੈ। ਉਹਨਾਂ ਇਸ ਗੱਲ ਦਾ ਭਰੋਸਾ ਦਿੱਤਾ ਕਿ ਸਮੂਹ ਅਧਿਆਪਕ ਅਤੇ ਅਧਿਕਾਰੀ ਇਸ ਸਮਰ ਕੈਂਪ ਨੂੰ ਸਫਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ।

CATEGORIES
TAGS
Share This

COMMENTS

Wordpress (0)
Disqus (0 )
Translate