ਨਵੀਨੀਕਰਨ ਦੇ ਕੰਮ ਨੂੰ ਵੇਖਦਿਆਂ ਅਬੋਹਰ ਦਾ ਬਸ ਸਟੈਂਡ ਆਰਜੀ ਤੌਰ *ਤੇ ਕਿੰਨੂੰ ਮੰਡੀ ਵਿਖੇ ਕੀਤਾ ਜਾਵੇਗਾ ਸ਼ਿਫਟ—ਸੇਨੂ ਦੁੱਗਲ


ਫਾਜ਼ਿਲਕਾ, 29 ਜੂਨ
ਅਬੋਹਰ ਸ਼ਹਿਰ ਦੇ ਬਸ ਅੱਡੇ ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਦੇ ਮੱਦੇਨਜਰ ਬਸ ਅੱਡੇ ਨੂੰ ਆਰਜੀ ਤੌਰ *ਤੇ ਕਿੰਨੁ ਮੰਡੀ ਵਿਖੇ ਸ਼ਿਫਟ ਕੀਤਾ ਜਾਵੇਗਾ।ਇਨ੍ਹਾਂ ਸ਼ਬਦਾਂ ਦ ਪ੍ਰਗਟਾਵਾ ਨਗਰ ਨਿਗਮ ਕਮਿਸ਼ਨਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅਬੋਹਰ ਬੱਸ ਸਟੈਂਡ ਵਿਖੇ ਪਹੁੰਚ ਕੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਉਪਰੰਤ ਕੀਤਾ।ਉਨ੍ਹਾਂ ਦੱਸਿਆ ਕਿ ਨਵੀਨੀਕਰਨ ਦੇ ਕੰਮ ਵਿਚ ਹਾਲੇ ਕੁਝ ਸਮਾਂ ਲੱਗ ਸਕਦਾ ਹੈ, ਇਸ ਕਰਕੇ ਹਾਲ ਦੀ ਘੜੀ ਬਸ ਅੱਡੇ ਨੂੰ ਆਰਜੀ ਤੌਰ *ਤੇ ਸ਼ਿਫਟ ਕਰਨਾ ਯੋਗ ਹੋਵੇਗਾ।
ਕਮਿਸ਼ਨਰ ਡਾ. ਦੁੱਗਲ ਨੇ ਕਿਹਾ ਕਿ ਬਸ ਅੱਡੇ ਦੇ ਅੰਦਰ ਉਸਾਰੀ ਅਧੀਨ ਫਲੋਰਿੰਗ ਦਾ ਕੰਮ ਚੱਲ ਰਿਹਾ ਹੈ ਤੇ ਬਸਾਂ ਦਾ ਆਉਣਾ—ਜਾਣਾ ਲਗਿਆ ਰਹਿੰਦਾ ਹੈ, ਜਿਸ ਕਰਕੇ ਕੰਮ ਵਿਚ ਰੁਕਾਵਟ ਪੈਦਾ ਹੁੰਦੀ ਹੈ।ਉਨ੍ਹਾਂ ਕਿਹਾ ਕਿ ਨਵੀਨੀਕਰਨ ਦੇ ਕੰਮ ਦੌਰਾਨ ਬਸ ਕਡੰਕਟਰਾਂ, ਡਰਾਈਵਰਾਂ ਦੇ ਨਾਲ—ਨਾਲ ਯਾਤਰੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਸ ਸਟੈਂਡ ਦੇ ਕੰਮ ਦੀ ਗੁਣਵਤਾ ਤੇ ਲੋਕ ਹਿਤ ਨੂੰ ਵੇਖਦਿਆਂ ਬਸ ਸਟੈਂਡ ਨੂੰ ਆਰਜੀ ਤੌਰ *ਤੇ ਕਿੰਨੂੰ ਮੰਡੀ ਵਿਚ ਸ਼ਿਫਟ ਕੀਤਾ ਜਾਵੇਗਾ। ਇਸ ਸਬੰਧੀ ਸਬੰਧਤ ਵਿਭਾਗਾਂ ਨੂੰ ਬਸ ਸਟੈਂਡ ਨੂੰ ਸ਼ਿਫਟ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

CATEGORIES
TAGS
Share This

COMMENTS

Wordpress (0)
Disqus (0 )
Translate