ਪਾਣੀ ਦੀ ਨਿਰਵਿਘਨ ਸਪਲਾਈ ਲਈ ਨਗਰ ਨਿਗਮ ਅਧਿਕਾਰੀ ਜੁਟੇ ਕਾਰਜ ਵਿਚ —ਸੇਨੂ ਦੁੱਗਲ


ਫਾਜ਼ਿਲਕਾ, 29 ਜੂਨ
ਨਗਰ ਨਿਗਮ ਕਮਿਸ਼ਨਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਨਗਰ ਨਿਗਮ ਅਬੋਹਰ ਵਿਖੇ ਪਾਣੀ ਦੀ ਸਪਲਾਈ ਕਰਨ ਵਾਲੇ ਵਾਟਰ ਵਰਕਸ ਦਾ ਟਰਾਂਸਫਾਰਮਰ ਸੜ ਗਿਆ ਹੈ ਜਿਸ ਕਰਕੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਸ਼ਕਲ ਘੜੀ ਵਿਚ ਜਿਥੇ ਨਗਰ ਨਿਗਮ ਦਾ ਸਹਿਯੋਗ ਕਰਨ ਉਥੇ ਪਾਣੀ ਦੀ ਸੁਯੋਗ ਵਰਤੋਂ ਕਰਨ।
ਕਮਿਸ਼ਨਰ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਨੂੰ ਨਿਰਵਿਘਨ ਬਣਾਉਣ ਅਤੇ ਇਸ ਮੁਸ਼ਕਲ ਦੇ ਹਲ ਲਈ ਅਧਿਕਾਰੀ ਆਪਣੀ ਡਿਉਟੀ *ਤੇ ਜੁਟੇ ਹੋਏ ਹਨ ਤੇ ਉਹ ਖੁਦ ਵੀ ਲਗਾਤਾਰ ਨਿਗਰਾਨੀ ਰੱਖ ਰਹੇ ਹਨ। ਉਨਾਂ ਕਿਹਾ ਕਿ ਜਿੰਨੀ ਦੇਰ ਇਸ ਕਾਰਜ ਨੂੰ ਲੱਗ ਰਹੀ ਹੈ ਉਨ੍ਹੀ ਦੇਰ ਨਗਰ ਨਿਵਾਸੀ ਪਾਣੀ ਨੂੰ ਲੋੜ ਅਨੁਸਾਰ ਹੀ ਵਰਤੋਂ ਵਿਚ ਲਿਆਉਣ ਤੇ ਪਾਣੀ ਨੂੰ ਅਜਾਈ ਨਾ ਵਹਾਇਆ ਜਾਵੇ।

CATEGORIES
TAGS
Share This

COMMENTS

Wordpress (0)
Disqus (0 )
Translate