ਸਿਹਤ ਵਿਭਾਗ ਵੱਲੋਂ ਲਾਇਸੰਸ ਅਤੇ ਰਜਿਸਟਰੇਸ਼ਨ ਕਰਨ ਲਈ 15 ਦਸੰਬਰ ਨੂੰ ਵਿਸ਼ੇਸ਼ ਕੈਂਪ ਦਾ ਆਯੋਜਨ

ਫੂਡ ਸੇਫਟੀ ਐਕਟ ਤਹਿਤ ਖਾਣ—ਪੀਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਕੋਲ ਲਾਇਸੰਸ ਹੋਣਾ ਲਾਜਮੀ

ਫਾਜ਼ਿਲਕਾ, 13 ਦਸੰਬਰ

          ਜ਼ਿਲ੍ਹਾ ਸਿਹਤ ਅਫਸਰ ਫਾਜ਼ਿਲਕਾ ਡਾ. ਹਰਕੀਰਤ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਕਿਸੇ ਵੀ ਤਰ੍ਹਾਂ ਦੇ ਖਾਣ—ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਕੋਲ ਲਾਇਸੰਸ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਲਾਇਸੰਸ ਬਣਵਾਉਣ ਦਾ ਮੌਕਾ ਦਿੰਦੇ ਹੋਏ ਸਿਹਤ ਵਿਭਾਗ ਵੱਲੋਂ 15 ਦਸੰਬਰ 2022 ਨੂੰ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।

          ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀਆਂ ਖਾਣ—ਪੀਣ ਦੀਆਂ ਵਸਤਾਂ ਚਾਹੇ ਉਹ ਰੇਹੜੀ ਲਗਾਉਂਦਾ ਹੈ ਜਾਂ ਦੁਕਾਨ *ਤੇ ਵੇਚਦਾ ਹੈ, ਹਰੇਕ ਦੁਕਾਨਦਾਰ ਲਈ ਲਾਈਸੰਸ ਲਾਜਮੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਦੁਕਾਨਦਾਰਾਂ ਵਾਸਤੇ ਸਿਹਤ ਵਿਭਾਗ ਵੱਲੋਂ ਇਹ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ੋ ਦੁਕਾਨਦਾਰਾਂ ਦਾ ਲਾਇਸੰਸ ਨਹੀਂ ਬਣਿਆ ਜਾਂ ਜਿੰਨਾਂ ਦਾ ਲਾਇਸੰਸ ਰਿਨਿਉ ਹੋਣ ਵਾਲਾ ਹੈ ਉਹ ਜਾਗਰੂਕਤਾ ਕੈਂਪ ਵਿਚ ਪਹੁੰਚ ਕੇ ਲਾਇਸੰਸ ਬਣਵਾਉਣ ਪ੍ਰਤੀ ਲੋੜੀਂਦੇ ਦਸਤਾਵੇਜ਼ ਸਬੰਧੀ ਜਾਣਕਾਰੀ ਹਾਸਲ ਕਰ ਸਕਦਾ ਹੈ।ਇਹ ਕੈਂਪ ਜਲਾਲਾਬਾਦ ਦੇ ਸੁੰਦਰਲਾਲ ਰਸੇਵੱਟ ਧਰਮਸ਼ਾਲਾ ਰੇਲਵੇ ਬਜਾਰ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 15 ਦਸੰਬਰ 2022 ਨੂੰ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ।

          ਉਨ੍ਹਾਂ ਖਾਣ—ਪੀਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਾਲੇ ਸਥਾਨ *ਤੇ ਪਹੁੰਚ ਕਰਨ ਤੇ ਆਪਣਾ ਲਾਇਸੰਸ ਬਣਵਾਉਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ *ਚ ਇਸ ਸਬੰਧੀ ਸਿਹਤ ਵਿਭਾਗ ਵੱਲੋਂ ਚੈਕਿੰਗ ਵੀ ਕੀਤੀ ਜਾਵੇਗੀ ਜੇਕਰ ਕਿਸੇ ਦੁਕਾਨਦਾਰ ਕੋਲ ਲਾਇਸੰਸ ਨਾ ਪਾਇਆ ਗਿਆ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

CATEGORIES
TAGS
Share This

COMMENTS

Wordpress (0)
Disqus (0 )
Translate